ਚੰਡੀਗੜ੍ਹ- ਅਕਾਲੀ ਦਲ-ਬੀ.ਜੇ. ਪੀ. ਗਠਜੋੜ ਜਿੰਨੀ ਛੇਤੀ ਟੁੱਟੇਗਾ ਓਨ ਹੀ ਚੰਗਾ ਹੋਵੇਗਾ। ਸੀਨੀਅਰ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਨੇ ਆਪਣੇ ਬਿਆਨ ਰਾਹੀਂ ਅਕਾਲੀ ਦਲ ਤੇ ਬੀਜੇਪੀ ਦੇ ਰਿਸ਼ਤਿਆਂ 'ਤੇ ਇਕ ਹੋਰ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਲੰਗਾਹ ਮੁਤਾਬਕ ਬੀ. ਜੇ. ਪੀ. ਤੋਂ ਵੱਖ ਹੋ ਕੇ ਹੀ ਅਕਾਲੀ ਦਲ ਦੀ ਅਗਲੀ ਸਰਕਾਰ ਬਣੇਗੀ।ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ 'ਚ ਆ ਕੇ ਬੀ. ਜੇ. ਪੀ. ਦੇ ਤੇਵਰ ਬਦਲ ਗਏ ਹਨ।ਬੀ. ਜੇ.ਪੀ. ਇਸ ਭੁਲੇਖੇ ਦੀ ਸ਼ਿਕਾਰ ਹੈ।
ਅਕਾਲੀ ਲੀਡਰ ਲੰਗਾਹ ਨੇ ਕਿਹਾ ਕਿ ਬੀ. ਜੇ. ਪੀ. ਲੀਡਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪੰਜ ਵਾਰ ਮੁੱਖ ਮੰਤਰੀ ਬਣ ਚੁੱਕੇ ਬਾਦਲ ਸਿੱਧੂ ਦੇ ਪਿਤਾ ਬਰਾਬਰ ਹਨ।ਸਿੱਧੂ ਵਲੋਂ ਬਾਦਲ ਬਾਰੇ ਗਲਤ ਬਿਆਨਬਾਜ਼ੀ ਕੀਤੀ ਜਾਂਦੀ ਹੈ, ਜੋ ਕਿ ਸਹਿਣਯੋਗ ਬਿਲਕੁਲ ਨਹੀਂ ਹੈ।
ਦਰਅਸਲ ਕੇਂਦਰ 'ਚ ਬੀ. ਜੇ. ਪੀ. ਦੀ ਸਰਕਾਰ ਬਣਨ ਤੋਂ ਬਾਅਦ ਹੀ ਬੀ. ਜੇ. ਪੀ. ਤੇ ਅਕਾਲੀ ਦਲ ਦੇ ਰਿਸ਼ਤਿਆਂ 'ਚ ਤ੍ਰੇੜ ਵਧਣੀ ਸ਼ੁਰੂ ਹੋ ਗਈ ਸੀ, ਪਰ ਦੋਵੇਂ ਪਾਰਟੀਆਂ ਆਪਣੇ ਰਿਸ਼ਤੇ ਨੂੰ ਮਜ਼ਬੂਤ ਦੱਸਦੀਆਂ ਰਹੀਆਂ ਹਨ। ਸੁੱਚਾ ਸਿੰਘ ਲੰਗਾਹ ਮੋਹਾਲੀ ਕੋਰਟ 'ਚ ਪੇਸ਼ੀ ਲਈ ਆਏ ਹੋਏ ਸਨ, ਉਨ੍ਹਾਂ ਨੇ ਬੀ. ਜੇ. ਪੀ. ਤੋਂ ਵੱਖ ਹੋਣ ਦੀ ਵਕਾਲਤ ਕਰਕੇ ਅੱਗ 'ਚ ਘਿਓ ਪਾਉਣ ਦਾ ਕੰਮ ਕੀਤਾ ਹੈ।
ਪੈਟਰੋਲ ਅਤੇ ਡੀਜ਼ਲ 'ਤੇ ਸਰਕਾਰ ਦਾ ਵੱਡਾ ਫੈਸਲਾ!
NEXT STORY