ਜ਼ੀਰਕਪੁਰ (ਗੁਰਪ੍ਰੀਤ)-ਜ਼ੀਰਕਪੁਰ ਪੁਲਸ ਨੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਠਗਣ ਵਾਲੇ ਪੁਲਸ ਦੀ ਵਰਦੀ ਪਾਏ ਇਕ ਨਕਲੀ ਸਬ-ਇੰਸਪੈਕਟਰ ਅਤੇ ਉਸਦੇ ਇਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੀਲੀ ਬੱਤੀ ਲੱਗੀ ਇਕ ਬਲੈਰੋ ਗੱਡੀ ਤੇ ਆਪਣੇ ਆਪ ਨੂੰ ਸੀ. ਆਈ. ਏ. ਖਰੜ ਦਾ ਇਸਪੈਕਟਰ ਦੱਸ ਕੇ ਜ਼ੀਰਕਪੁਰ ਦੀ ਵੀ. ਆਈ. ਪੀ. ਰੋਡ 'ਤੇ ਇਕ ਵਿਅਕਤੀ ਕੋਲੋਂ ਪੈਸੇ ਠੱਗਣ ਆਏ ਸਨ। ਨਕਲੀ ਸਬ ਇੰਸਪੈਕਟਰ ਪੰਜਾਬ ਪੁਲਸ 'ਚ ਸਿਪਾਹੀ ਸੀ ਜੋ ਬਾਅਦ 'ਚ ਡਿਸਮਿਸ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਲੋਕਾਂ ਨੂੰ ਠੱਗਣ ਦਾ ਇਹ ਢੰਗ ਅਪਣਾਇਆ। ਪੁਲਸ ਨੇ ਕਾਬੂ ਕੀਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਪੜਤਾਲੀ ਅਫਸਰ ਕੇਵਲ ਸਿੰਘ ਨੇ ਦੱਸਿਆ ਕਿ ਪੁਲਸ ਦੀ ਇਕ ਟੀਮ ਚੰਡੀਗੜ੍ਹ ਅੰਬਾਲਾ ਮੁੱਖ ਮਾਰਗ ਤੇ ਸਥਿਤ ਮੈਟਰੋ ਸਟੋਰ ਨੇੜੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਬਲੈਰੋ ਗੱਡੀ ਜਿਸ ਤੇ ਨੀਲੀ ਬੱਤੀ ਲੱਗੀ ਹੈ ਜਿਸ ਵਿਚ ਇਕ ਪੁਲਸ ਦੀ ਵਰਦੀ ਵਿਚ ਵਿਅਕਤੀ ਬੈਠਾ ਹੈ, ਇਥੇ ਇਕ ਵਿਅਕਤੀ ਨੂੰ ਡਰਾ ਧਮਕਾ ਕੇ ਪੈਸੇ ਫਿਰੌਤੀ ਲੈਣ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ਤੋਂ ਬਾਅਦ ਪੁਲਸ ਨੇ ਵੀਆਈਪੀ ਰੋਡ 'ਤੇ ਨਾਕਾਬੰਦੀ ਕੀਤੀ ਅਤੇ ਇਸ ਦੌਰਾਨ ਨੀਲੀ ਬੱਤੀ ਲੱਗੀ ਇਕ ਬਲੈਰੋ ਗੱਡੀ ਨੂੰ ਰੋਕਿਆ ਅਤੇ ਗੱਡੀ 'ਚ ਚਾਲਕ ਦੇ ਨਾਲ ਵਾਲੀ ਸੀਟ ਤੇ ਬੈਠੇ ਪੁਲਸ ਦੀ ਵਰਦੀ ਪਾਏ ਇਕ ਵਿਅਕਤੀ ਤੋਂ ਜਦੋਂ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਉਹ ਨਕਲੀ ਪੁਲਸ ਅਫਸਰ ਬਣਕੇ ਲੋਕਾਂ ਨੂੰ ਠੱਗਣ ਦਾ ਕੰਮ ਕਰਦਾ ਹੈ।
ਦੋਸ਼ੀ ਦੀ ਪਛਾਣ ਰਣਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਸੁਠਿਆਲਾ, ਬਿਆਸ ਜ਼ਿਲਾ ਦਿਹਾਤੀ ਅੰਮ੍ਰਿਤਸਰ ਹਾਲ ਵਾਸੀ ਫੇਸ 9 ਮੋਹਾਲੀ ਦੇ ਰੂਪ ਵਜੋਂ ਹੋਈ ਜਦਕਿ ਗੱਡੀ ਚਲਾ ਰਹੇ ਵਿਅਕਤੀ ਦੀ ਪਛਾਣ ਰਾਜਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੌਲੀ ਬੈਦਵਾਨ ਮੋਹਾਲੀ ਦੇ ਰੂਪ ਵਜੋਂ ਹੋਈ। ਜਾਂਚ ਦੌਰਾਨ ਪਤਾ ਲੱਗਾ ਕਿ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਸੀ. ਆਈ. ਏ. ਖਰੜ ਦਾ ਇਸਪੈਂਕਟਰ ਦੱਸ ਕੇ ਸੁਖਵਿੰਦਰ ਸਿੰਘ ਸੰਧੂ ਵਾਸੀ ਮਕਾਨ ਨੰਬਰ 506/ਏ ਮਾਇਆ ਗਾਰਡਨ ਜ਼ੀਰਕਪੁਰ ਤੋਂ ਪੰਜ ਹਜ਼ਾਰ ਰੁਪਏ ਲੈ ਗਏ ਸਨ ਜਿਸ ਤੋਂ ਬਾਅਦ ਫਿਰ ਦੁਬਾਰਾ ਉਹ ਸੁਖਵਿੰਦਰ ਸਿੰਘ ਡਰਾ ਧਮਕਾ ਕੇ ਉਸ ਤੋਂ 50 ਹਜ਼ਾਰ ਰੁਪਏ ਦੀ ਹੋਰ ਮੰਗ ਕਰਨ ਲੱਗੇ ਅਤੇ ਮੰਗਲਵਾਰ ਨੂੰ ਉਹ ਇਥੇ ਪੁਲਸ ਦੀ ਵਰਦੀ ਵਿੱਚ ਗੱਡੀ ਤੇ ਨੀਲੀ ਬੱਤੀ ਲੱਗਾ ਕੇ ਪੈਸੇ ਲੈਣ ਆਏ ਸਨ।
ਪੁਲਸ ਨੂੰ ਤਲਾਸ਼ੀ ਦੌਰਾਨ ਰਣਜੀਤ ਸਿੰਘ ਦੀ ਜੇਬ 'ਚੋਂ ਇਕ ਆਈ ਕਾਰਡ ਪੰਜਾਬ ਪੁਲਸ ਜ਼ਿਲਾ ਤਰਨਤਾਰਨ ਏ. ਐੱਸ. ਆਈ. ਰੈਂਕ ਕਾ ਮਿਲਿਆ ਜਿਸ ਤੋਂ ਬਾਅਦ ਪੁਲਸ ਨੇ ਤਰਨਤਾਰਨ ਪੁਲਸ ਨਾਲ ਸੰਪਰਕ ਕਰ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਰਣਜੀਤ ਸਿੰਘ 1989 'ਚ ਪੰਜਾਬ ਪੁਲਸ 'ਚ ਸਿਪਾਹੀ ਭਰਤੀ ਹੋਇਆ ਸੀ ਅਤੇ ਹੁਣ ਉਹ ਡਿਸਮਿਸ ਹੈ।
ਨਸ਼ੀਲੇ ਪਾਊਡਰ ਸਣੇ ਇਕ ਕਾਬੂ
NEXT STORY