ਜਲੰਧਰ- ਰੈਡ ਲਾਈਟ ਜੰਪ ਨਾ ਕਰਨਾ, ਨਹੀਂ ਤਾਂ ਪੰਜਾਬ ਪੁਲਸ ਚਲਾਨ ਨਹੀਂ ਕੱਟੇਗੀ ਸਗੋਂ ਤੁਹਾਨੂੰ ਕੁੱਟੇਗੀ। ਸੁਣ ਕੇ ਹੈਰਾਨ ਹੋ ਗਏ ਨਾ ਤੁਹਾਡੀ ਰੈਡ ਲਾਈਟ ਜੰਪ ਕਰਨ 'ਤੇ ਪਿਟਾਈ। ਜੀ ਹਾਂ ਜਲੰਧਰ 'ਚ ਇਕ ਇਸ ਤਰ੍ਹਾਂ ਦਾ ਵਾਕਿਆ ਸਾਹਮਣੇ ਆਇਆ ਹੈ, ਜਦੋਂ ਇਕ ਨੌਜਵਾਨ ਵਲੋਂ ਜਲੰਧਰ ਦੇ ਚਿੱਕ ਚਿੱਕ ਹਾਊਸ ਚੌਕ 'ਤੇ ਰੈਡ ਲਾਈਟ ਜੰਪ ਕਰਨ 'ਤੇ ਪੀ.ਸੀ.ਆਰ. ਦੇ ਇਕ ਮੁਲਾਜ਼ਮ ਨੇ ਨੌਜਵਾਨ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।
ਇਹ ਘਟਾਨ ਸ਼ਾਮ ਨੂੰ 5 ਵਜੇ ਦੇ ਲੱਗਭਗ ਹੋਈ ਅਤੇ ਜਦੋਂ ਲੜਕਾ ਜਲਦਬਾਜ਼ੀ ਦੇ ਚੱਕਰ 'ਚ ਟ੍ਰੈਫਿਕ ਸਿਗਨਲ ਤੋੜ ਕੇ ਅੱਗੇ ਵੱਧਿਆ ਤਾਂ ਪੀ.ਸੀ.ਆਰ. ਦੇ 2 ਜਵਾਨਾਂ ਨੇ ਉਸ ਨੂੰ ਫੜ ਲਿਆ ਅਤੇ ਇਕ ਪੁਲਸ ਮੁਲਾਜ਼ਮ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਟ੍ਰੈਫਿਕ ਸਿਗਨਲ ਤੋੜਿਆ ਪਰ ਪੁਲਸ ਵਲੋਂ ਉਸ ਦੀ ਕੁੱਟਮਾਰ ਕਰਨਾ ਕਿਥੇ ਤਕ ਜ਼ਾਇਜ਼ ਹੈ। ਜਦੋਂ ਨੌਜਵਾਨ ਦੀ ਕੁੱਟਮਾਰ ਹੋ ਰਹੀ ਸੀ ਤਾਂ ਉਥੇ ਲੋਕਾਂ ਦੀ ਜਮਾਵੜਾ ਲੱਗ ਗਿਆ ਅਤੇ ਉਨ੍ਹਾਂ ਨੇ ਪੁਲਸ ਦੇ ਇਸ ਕਾਰਨਾਮੇ ਦਾ ਵਿਰੋਧ ਕੀਤਾ ਅਤੇ ਉਸ ਦੇ ਬਾਅਦ ਉਥੇ ਥਾਣਾ ਡਿਵੀਜ਼ਨ ਨੰਬਰ 2 ਦੇ ਐਸ.ਐਚ.ਓ. ਜੀਵਨ ਸਿੰਘ ਮੌਕੇ 'ਤੇ ਪੁਹੰਚੇ ਅਤੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਕਿਹਾ ਕਿ ਨੌਜਵਾਨ ਵਲੋਂ ਸ਼ਿਕਾਇਤ ਦੇ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਸੜਕਾਂ 'ਤੇ ਅਕਸਰ ਲੋਕ ਆਪਣੇ ਹੱਥ 'ਚ ਕਾਨੂੰਨ ਲੈ ਲੈਂਦੇ ਹਨ ਪਰ ਕਾਨੂੰਨ ਦੀ ਪਾਲਣਾ ਕਰਨ ਵਾਲੀ ਪੁਲਸ ਹੀ ਇਸ ਤਰ੍ਹਾਂ ਕਰੇਗੀ ਤਾਂ ਆਮ ਜਨਤਾ ਨੂੰ ਉਹ ਕਿਸ ਤਰ੍ਹਾਂ ਰੋਕ ਸਕੇਗੀ। ਇਸ ਘਟਾਨ ਨੇ ਇਹ ਸਵਾਲ ਸਾਹਮਣੇ ਖੜ੍ਹਾ ਕਰ ਦਿੱਤਾ ਹੈ।
ਰਾਮਪਾਲ ਦੇ ਆਸ਼ਰਮ 'ਚ ਛਾਪੇ ਦੌਰਾਨ 6 ਸੁਰੱਖਿਆ ਮੁਲਾਜ਼ਮਾਂ ਨੂੰ ਕੀਤਾ ਗ੍ਰਿਫਤਾਰ
NEXT STORY