ਚੰਡੀਗੜ੍ਹ, ਹਰਿਆਣਾ ਸਰਕਾਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਦੱਸਿਆ ਕਿ ਹਿਸਾਰ ਜ਼ਿਲੇ ਦੇ ਬਰਵਾਲਾ 'ਚ ਅਖੌਤੀ ਸੰਤ ਰਾਮਪਾਲ ਦੇ ਆਸ਼ਰਮ 'ਚੋਂ ਉਸ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਫੌਜ ਦੇ ਇਕ ਜਵਾਨ ਅਤੇ ਪੁਲਸ ਦੇ ਇਕ ਹੈੱਡ ਕਾਂਸਟੇਬਲ ਸਮੇਤ 6 ਸੁਰੱਖਿਆ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਰਾਮਪਾਲ ਨੂੰ ਉਸ ਦੇ ਦੋ ਸਹਿਯੋਗੀਆਂ ਰਾਮ ਕੰਵਰ ਢਾਕਾ ਅਤੇ ਓ. ਪੀ. ਹੁੱਡਾ ਦੇ ਨਾਲ ਭਾਰੀ ਸੁਰੱਖਿਆ ਵਾਲੇ ਘੇਰੇ 'ਚ ਜਸਟਿਸ ਐੱਮ. ਜੈਪਾਲ ਅਤੇ ਜਸਟਿਸ ਦਰਸ਼ਨ ਸਿੰਘ ਦੀ ਬੈਂਚ ਦੇ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਮਾਣਹਾਨੀ ਮਾਮਲੇ 'ਚ ਅਗਲੀ ਪੇਸ਼ੀ 29 ਜਨਵਰੀ ਦੀ ਪਾਈ ਹੈ। ਖਚਾਖਚ ਭਰੀ ਅਦਾਲਤ 'ਚ ਲੱਗਭਗ 55 ਮਿੰਟ ਦੀ ਕਾਰਵਾਈ ਦੌਰਾਨ ਹਰਿਆਣਾ ਸਰਕਾਰ ਨੇ ਆਪਣੇ ਵਕੀਲ ਰਾਹੀਂ ਅਦਾਲਤ 'ਚ ਹਲਫਨਾਮਿਆਂ ਦੇ ਦੋ ਸੈੱਟ ਦਾਖਿਲ ਕੀਤੇ। ਇਕ ਹਲਫਨਾਮਾ ਹਰਿਆਣਾ ਦੇ ਪੁਲਸ ਮਹਾਨਿਰਦੇਸ਼ਕ (ਡੀ. ਜੀ. ਪੀ.) ਸ਼੍ਰੀਨਿਵਾਸ ਵਸ਼ਿਸ਼ਟ ਵਲੋਂ ਅਤੇ ਦੂਸਰਾ ਵਧੀਕ ਮੁੱਖ ਸਕੱਤਰ ਪੀ. ਕੇ. ਮਹਾਪਾਤਰਾ ਵਲੋਂ ਦਾਖਲ ਕੀਤਾ ਗਿਆ।
ਧੁੱਪ ਵੀ ਚੜ੍ਹੀ, ਠੰਡ ਵੀ ਅੜੀ
NEXT STORY