ਮਾਮਲਾ ਅਕਾਲ ਤਖਤ ਸਾਹਿਬ ਵਿਖੇ ਪੁੱਜਾ
ਚੰਡੀਗੜ੍ਹ, (ਭੁੱਲਰ)-ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਰਾਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਬੇਭਰੋਸਗੀ ਮਤੇ 'ਤੇ ਬਹਿਸ ਸਮੇਂ ਬੋਲੇ ਗਏ ਕੁਝ ਧਾਰਮਿਕ ਸ਼ਬਦਾਂ ਦੀ ਵਰਤੋਂ ਨੂੰ ਲੈ ਕੇ ਇਕ ਵਾਰ ਮੁੜ ਵਿਵਾਦ 'ਚ ਆ ਗਏ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ 'ਚ ਗੁਰਬਾਣੀ ਦੇ ਕੁਝ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਕਾਰਨ ਵਿਵਾਦ 'ਚ ਘਿਰੇ ਸਨ ਅਤੇ ਬਾਅਦ 'ਚ ਅਕਾਲ ਤਖਤ ਦੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਿਆ ਸੀ।
ਜ਼ਿਕਰਯੋਗ ਹੈ ਕਿ ਬੇਸ਼ੱਕ ਅੱਜ ਸੂਬਾ ਵਿਧਾਨ ਸਭਾ 'ਚ ਮਜੀਠੀਆ ਵਲੋਂ ਬੋਲੇ ਗਏ ਧਾਰਮਿਕ ਸ਼ਬਦਾਂ ਨੂੰ ਸਪੀਕਰ ਨੇ ਇਤਰਾਜ਼ਯੋਗ ਮੰਨਦੇ ਹੋਏ ਵਿਧਾਨ ਸਭਾ ਦੀ ਕਾਰਵਾਈ ਤੋਂ ਸਪੰਜ ਕਰਵਾ ਦਿੱਤਾ ਹੈ ਪਰ ਇਸ ਦੇ ਬਾਵਜੂਦ ਇਹ ਮਾਮਲਾ ਤੂਲ ਫੜਦਾ ਦਿਖਾਈ ਦੇ ਰਿਹਾ ਹੈ ਅਤੇ ਫਿਰ ਕੁਝ ਮੈਂਬਰਾਂ ਵਲੋਂ ਸ਼ਿਕਾਇਤ ਅਕਾਲ ਤਖਤ ਨੂੰ ਕੀਤੀ ਗਈ ਹੈ। ਨਸ਼ੇ ਦੇ ਮੁੱਦੇ 'ਤੇ ਵਿਰੋਧੀ ਧਿਰ ਵਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਭਾਵੁਕ ਹੋ ਕੇ ਜਲਦਬਾਜ਼ੀ 'ਚ ਮਜੀਠੀਆ ਨੇ ਧਾਰਮਿਕ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਬੋਲ ਦਿੱਤਾ ਸੀ ਪਰ ਤੁਰੰਤ ਹੀ ਉਨ੍ਹਾਂ ਨੇ ਇਸ 'ਤੇ ਸਦਨ 'ਚ ਆਪਣੀ ਸਫਾਈ ਵੀ ਦੇ ਦਿੱਤੀ ਸੀ। ਇਸ ਦੇ ਬਾਵਜੂਦ ਵਿਰੋਧੀ ਧਿਰ ਦੇ ਹੱਥ ਇਕ ਹੋਰ ਮੁੱਦਾ ਲੱਗ ਗਿਆ ਹੈ ਅਤੇ ਇਹ ਮਾਮਲਾ ਆਉਣ ਵਾਲੇ ਦਿਨਾਂ 'ਚ ਗਰਮਾ ਸਕਦਾ ਹੈ।
ਸਿੱਖ ਨੌਜਵਾਨਾਂ ਨੇ ਰਾਮ ਰਹੀਮ ਖਿਲਾਫ ਕੀਤਾ ਪ੍ਰਦਰਸ਼ਨ
NEXT STORY