ਚੰਡੀਗੜ੍ਹ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੀ ਸਿਰਫ ਸਿਆਸੀ ਸਾਂਝੇਦਾਰ ਹੀ ਨਹੀਂ ਹੈ, ਸਗੋਂ ਇਹ ਉਸ ਦੇ ਗੁਨਾਹਾਂ 'ਚ ਵੀ ਬਰਾਬਰ ਦੀ ਸਾਂਝੇਦਾਰ ਹੈ, ਜਿਹੜੀ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਅਸਤੀਫਾ ਲੈਣ ਸਬੰਧੀ ਆਪਣੇ ਐਲਾਨੇ ਸਟੈਂਡ ਤੋਂ ਰਾਤੋਂ-ਰਾਤ ਪਿੱਛੇ ਹੱਟ ਗਈ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਅੱਜ ਵਿਧਾਨ ਸਭਾ 'ਚ ਕਾਂਗਰਸ ਦੇ ਲਿਆਉਂਦੇ ਨੋ ਕਾਨਫੀਡੈਂਸ ਮੋਸ਼ਨ ਦਾ ਵਿਰੋਧ ਕਰਨ ਨਾਲ ਨਸ਼ਾ ਸਮੱਗਲਿੰਗ ਦੇ ਮੁੱਦੇ 'ਤੇ ਉਸ ਦਾ ਪਰਦਾਫਾਸ਼ ਹੋ ਗਿਆ ਹੈ। ਇੱਥੇ ਮੁੱਦਾ ਇਹ ਨਹੀਂ ਹੈ ਕਿ ਕਾਂਗਰਸ ਵਿਧਾਨ ਸਭਾ 'ਚ ਪ੍ਰਸਤਾਵ ਪਾਸ ਕਰਵਾਉਣ 'ਚ ਸਫਲ ਹੋਈ ਜਾਂ ਫਿਰ ਨਹੀਂ। ਸਾਡੀ ਸੋਚ ਇਸ ਮੁੱਦੇ 'ਤੇ ਟਿੱਕੀ ਸੀ। ਜਿਸ 'ਤੇ ਦੋਵੇਂ ਪਾਰਟੀਆਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਸਾਬਤ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ 'ਚ ਨਸ਼ਿਆਂ ਦੇ ਜ਼ਹਿਰ 'ਤੇ ਪ੍ਰਗਟਾਈ ਚਿੰਤਾ ਮਗਰਮੱਛ ਦੇ ਹੰਝੂਆਂ ਤੋਂ ਵਧ ਕੇ ਕੁਝ ਨਹੀਂ ਸੀ। ਜੇ ਉਹ ਗੰਭੀਰ ਹੁੰਦੇ ਤਾਂ ਉਹ ਆਪਣੀ ਪਾਰਟੀ ਨੂੰ ਇਸ ਗੰਭੀਰ ਮੁੱਦੇ 'ਤੇ ਲਿਆਉਂਦੇ ਤੇ ਨੋ ਕਾਨਫੀਡੈਂਸ ਮੋਸ਼ਨ ਦਾ ਸਮਰਥਨ ਕਰਨ ਦੇ ਹੁਕਮ ਦਿੰਦੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦਾ ਇਸ ਮੁੱਦੇ 'ਤੇ ਪੱਖ ਕੋਈ ਨਵਾਂ ਨਹੀਂ ਹੈ, ਕਿਉਂÎਕਿ ਮਜੀਠੀਆ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਜ਼ਦੀਕੀ ਰਿਸ਼ਤੇਦਾਰ ਹੋਣ ਕਾਰਨ ਪ੍ਰਮੁੱਖ ਪਰਿਵਾਰ ਦਾ ਹਿੱਸਾ ਹੈ। ਅਕਾਲੀ ਦਲ ਮਜੀਠੀਆ ਦਾ ਬਚਾਅ ਕਰਨ ਲਈ ਵਚਨਬੱਧ ਹੈ। ਜਦਕਿ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਕਿਉਂ ਭਾਜਪਾ ਨੇ ਇਕਦਮ ਆਪਣਾ ਪਾਸਾ ਪਲਟ ਲਿਆ, ਬਾਵਜੂਦ ਇਸ ਦੇ ਆਗੂ ਦੇਰ ਸ਼ਾਮ ਤਕ ਮਜੀਠੀਆ ਦਾ ਅਸਤੀਫਾ ਮੰਗਣ ਸਬੰਧੀ ਬਿਆਨ ਜਾਰੀ ਕਰ ਰਹੇ ਸਨ।
'ਬਾਦਲ ਵਲੋਂ ਮਜੀਠੀਆ ਨੂੰ ਕਲੀਨ ਚਿੱਟ ਦੇਣਾ ਜਾਂਚ ਨੂੰ ਕਰ ਸਕਦਾ ਪ੍ਰਭਾਵਿਤ'
NEXT STORY