ਚੰਡੀਗੜ੍ਹ, (ਸ਼ਰਮਾ)-ਬੀਤੇ ਦਿਨੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਵਿਸ਼ਵ ਕੱਪ ਕਬੱਡੀ ਦੇ ਫਾਈਨਲ ਮੈਚ 'ਚ ਹੋਏ ਵਿਵਾਦ ਦੀ ਗੂੰਜ ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵੀ ਸੁਣਾਈ ਦਿੱਤੀ। ਹਾਲਾਂਕਿ ਮਾਮਲਾ ਇਸ ਨਾਲ ਸਬੰਧਤ ਨਹੀਂ ਸੀ ਪਰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦੇ ਬਿਆਨ 'ਤੇ ਕੀਤੀ ਗਈ ਟਿੱਪਣੀ ਨਾਲ ਮਾਮਲਾ ਤੂਲ ਫੜ ਗਿਆ ਤੇ ਸੁਖਬੀਰ ਬਾਦਲ ਨੇ ਹੀ ਨਹੀਂ ਬਲਕਿ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਦਿਹਾਤੀ ਤੇ ਪੰਚਾਇਤ ਰਾਜ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਵੀ ਸਫ਼ਾਈ ਦੇਣੀ ਪਈ।
ਮਾਮਲਾ ਉਸ ਸਮੇਂ ਤੂਲ ਫੜ ਗਿਆ ਜਦੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਵਲੋਂ ਮਲੂਕਾ ਤੋਂ ਪਟਿਆਲਾ ਜ਼ਿਲੇ ਵਿਚ ਸ਼ਗਨ ਦੇ ਸੰਬੰਧ ਵਿਚ ਪ੍ਰਸ਼ਨ ਪੁੱਛਿਆ ਗਿਆ। ਹਾਲਾਂਕਿ ਅਨੁਪੂਰਕ ਪ੍ਰਸ਼ਨ ਦੇ ਰੂਪ ਵਿਚ ਜਾਖੜ ਨੇ ਰਾਜ ਵਿਚ ਇਸ ਯੋਜਨਾ ਦੇ ਤਹਿਤ ਜਾਣਕਾਰੀ ਮੰਗਣੀ ਚਾਹੀ ਸੀ ਪਰ ਸਪੀਕਰ ਵਲੋਂ ਇਸ ਦੀ ਆਗਿਆ ਨਾ ਦੇਣ 'ਤੇ ਸਪੀਕਰ 'ਤੇ ਪੱਖਪਾਤ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਵੀ ਵਿਸ਼ਵ ਕੱਪ ਕਬੱਡੀ ਫਾਈਨਲ 'ਚ ਰੈਫ਼ਰੀਆਂ ਤੇ ਅਧਿਕਾਰੀਆਂ ਦੀ ਹੀ ਤਰ੍ਹਾਂ ਕੰਮ ਕਰ ਰਹੇ ਹਨ। ਜਾਖੜ ਦੇ ਇਹ ਕਹਿਣ 'ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਟਿੱਪਣੀ ਕੀਤੀ ਕਿ ਜਾਖੜ ਸਾਹਿਬ ਮੈਂ ਤਾਂ ਹੈਰਾਨ ਹਾਂ ਕਿ ਤੁਸੀਂ ਪਾਕਿਸਤਾਨ ਦੇ ਪੱਖ ਵਿਚ ਹੋ ? ਬਸ ਇਥੋਂ ਹੀ ਮਾਮਲਾ ਉਲਝ ਗਿਆ। ਜਾਖੜ ਨੇ ਕਿਹਾ ਕਿ ਸਾਡਾ ਸੱਭਿਆਚਾਰ ਮਹਿਮਾਨਾਂ ਨੂੰ ਪ੍ਰਮਾਤਮਾ ਦੇ ਬਰਾਬਰ ਮੰਨਣਾ ਹੈ। ਜੇਕਰ ਉਹੀ ਸਾਡੇ 'ਤੇ ਭੇਦਭਾਵ ਦਾ ਦੋਸ਼ ਲਗਾਉਣਗੇ ਤਾਂ ਸ਼ਰਮ ਦੀ ਗੱਲ ਹੈ। ਜੇਕਰ ਖੇਡ ਵਿਚ ਭੇਦਭਾਵ ਦਾ ਦੋਸ਼ ਲਗਾਇਆ ਜਾਵੇ ਤਾਂ ਇਸ ਕੱਪ ਦਾ ਆਯੋਜਨ ਹੀ ਬੰਦ ਕਰ ਦੇਣਾ ਚਾਹੀਦਾ ਹੈ। ਇਸ 'ਤੇ ਸੁਖਬੀਰ ਬਾਦਲ ਨੂੰ ਪੂਰੇ ਮਾਮਲੇ 'ਤੇ ਸਪੱਸ਼ਟੀਕਰਨ ਦੇਣਾ ਪਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਟੀਮ ਦੇ ਕਪਤਾਨ ਤੇ ਪ੍ਰਬੰਧਕਾਂ ਵਲੋਂ ਮਾਮਲੇ ਦੀ ਜਾਂਚ ਲਈ ਪਾਕਿਸਤਾਨ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਇਕ-ਇਕ ਜੱਜਾਂ ਦੀ ਸੰਯੁਕਤ ਟੀਮ ਵਲੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਸੀ ਪਰ ਪੂਰੇ ਮੈਚ ਦੀ ਰਿਕਾਰਡਿੰਗ ਨੂੰ ਫਿਰ ਤੋਂ ਵਿਰੋਧੀ ਟੀਮ ਤੇ ਉਸ ਦੇ ਪ੍ਰਬੰਧਕਾਂ ਨੂੰ ਦਿਖਾਇਆ ਗਿਆ ਤੇ ਮਾਮਲਾ ਸ਼ਾਂਤ ਹੋ ਗਿਆ ਪਰ ਇਸੇ 'ਚ ਮਲੂਕਾ ਵਲੋਂ ਟਿੱਪਣੀ ਕੀਤੀ ਗਈ ਕਿ ਕੀ ਹਾਰਨ ਵਾਲੇ ਨੂੰ ਇਸ ਕਰਕੇ ਜੇਤੂ ਕਰਾਰ ਦੇਣਾ ਚਾਹੀਦਾ ਹੈ ਕਿ ਉਹ ਰੋਣਾ ਸ਼ੁਰੂ ਕਰ ਦੇਣ।
ਮੈਂ ਅੱਤਵਾਦੀ ਸੀ, ਹਾਂ ਤੇ ਰਹਾਂਗਾ
NEXT STORY