ਜਲੰਧਰ-ਧੁੰਦ ਕਾਰਨ ਪਿਛਲੇ ਕਈ ਦਿਨਾਂ ਤੋਂ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਰੇਲਗੱਡੀਆਂ ਦੀ ਲੋਕਲ ਜਾਣਕਾਰੀ ਲਈ ਰੇਲਵੇ ਨੇ ਬੁੱਧਵਾਰ ਨੂੰ ਸਿਟੀ ਰੇਲਵੇ ਸਟੇਸ਼ਨ ਦਾ ਇਕ ਇਕ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਹੈ। ਹੁਣ ਤੁਸੀ 0181-2225615 ਨੰਬਰ 'ਤੇ ਫੋਨ ਕਰਕੇ ਰੇਲਗੱਡੀਆਂ ਦੀ ਸਥਿਤੀ ਜਾਣ ਸਕਦੇ ਹੋ। ਰੇਲਵੇ ਨੇ ਇਹ ਕਦਮ ਯਾਤਰੀਆਂ ਨੂੰ ਠੰਡ 'ਚ ਲੰਬੇ ਸਮੇਂ ਤੱਕ ਸਟੇਸ਼ਨ 'ਤੇ ਖੜ੍ਹੇ ਰਹਿ ਕੇ ਰੇਲਗੱਡੀਆਂ ਦਾ ਇੰਤਜ਼ਾਰ ਕਰਨ ਤੋਂ ਰਾਹਤ ਦਿਵਾਉਣ ਲਈ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਰੇਲਵੇ ਵਿਭਾਗ ਨੇ ਪਿਛਲੇ ਸਾਲ ਵੀ ਕੋਹਰੇ ਦੇ ਦਿਨਾਂ 'ਚ ਇਹੀ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ, ਜਿਸ ਨੂੰ ਮੌਸਮ ਖੁੱਲ੍ਹਣ ਤੇ ਰੇਲਗੱਡੀਆਂ 'ਚ ਸਮੇਂ 'ਚ ਸੁਧਾਰ ਆਉਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। 'ਪੰਜਾਬ ਕੇਸਰੀ' ਨੇ ਹੈਲਪਲਾਈਨ ਨੰਬਰ ਜਾਰੀ ਕਰਨ ਬਾਰੇ ਇਕ ਖਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਤੋਂ ਬਾਅਦ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਨੰਬਰ ਜਾਰੀ ਕਰ ਹੀ ਦਿੱਤਾ ਹੈ, ਜੋ ਧੁੰਦ ਦੇ ਦਿਨਾਂ ਤੱਕ ਜਾਰੀ ਰਹੇਗਾ।
ਸਾਲ 2014 : ਰੋ-ਰੋ ਦੇਣ ਦੁਹਾਈਆਂ, ਰੱਬਾ ਕਾਹਨੂੰ ਇਹ ਘੜੀਆਂ ਆਈਆਂ (ਦੇਖੋ ਤਸਵੀਰਾਂ)
NEXT STORY