ਗੋਰਾਇਆ— ਮਾਵਾਂ ਨੂੰ ਪੁੱਤਰਾਂ ਦਾ ਸਹਾਰਾ ਇੰਝ ਹੁੰਦਾ ਹੈ ਜਿਵੇਂ ਸਾਰੀ ਦੁਨੀਆ ਉਨ੍ਹਾਂ ਦੇ ਨਾਲ ਖੜ੍ਹੀ ਹੋਵੇ ਪਰ ਬੁੱਢੇ-ਬਾਰੇ ਜਿਸ ਮਾਂ ਦਾ ਪੁੱਤ ਉਸ ਤੋਂ ਵਿਛੜ ਜਾਵੇ ਉਸ ਦੀ ਤਾਂ ਸਾਰੀ ਦੁਨੀਆ ਲੁੱਟੀ ਜਾਂਦੀ ਹੈ। ਇਸੇ ਗੱਲ ਦਾ ਸਦਮਾ ਇਕ ਹੋਰ ਮਾਂ ਬਰਦਾਸ਼ਤ ਨਾ ਕਰ ਸਕੀ, ਜਿਸ ਦਾ ਪੁੱਤਰ ਗਿਆ ਤਾਂ ਕੈਨੇਡਾ 'ਚ ਕਮਾਈਆਂ ਕਰਨ ਸੀ ਪਰ ਵਾਪਸ ਆਈ ਉਸ ਦੀ ਲਾਸ਼। ਦੋਸਾਂਸ ਕਲਾ ਦੇ ਪਿੰਡ ਕਾਲਾ ਤੋਂ ਸੱਤ ਸਾਲ ਪਹਿਲਾਂ ਜਸਵਿੰਦਰ ਕੁਮਾਰ ਵੱਡੇ-ਵੱਡੇ ਸੁਪਨੇ ਲੈ ਕੇ ਕੈਨੇਡਾ ਗਿਆ ਸੀ। ਪੰਜ ਦਸੰਬਰ ਨੂੰ ਕੈਨੇਡਾ ਵਿਚ ਉਸ ਦੀ ਮੌਤ ਦਿਮਾਗ ਦੀ ਨਾੜੀ ਫਟਣ ਕਾਰਨ ਹੋ ਗਈ ਸੀ। ਜਸਵਿੰਦਰ ਦੀ ਮਾਂ ਤੋਂ ਇਹ ਗੱਲ ਛਿਪਾਈ ਗਈ ਸੀ ਤੇ ਜਦੋਂ ਸੋਮਵਾਰ ਨੂੰ ਜਸਵਿੰਦਰ ਦੀ ਲਾਸ਼ ਆਉਣੀ ਸੀ ਤਾਂ ਉਸ ਦੀ ਮਾਂ ਚਰਨੋ ਦੇਵੀ ਨੂੰ ਦੱਸਿਆ ਗਿਆ। ਖਬਰ ਸੁਣਦੇ ਦੀ ਚਰਨੋ ਦੇਵੀ ਬੇਹੋਸ਼ ਹੋ ਗਈ। ਉੱਧਰ ਏਅਰਪੋਰਟ 'ਤੇ ਜਸਵਿੰਦਰ ਦੇ ਰਿਸ਼ਤੇਦਾਰ ਉਸ ਦੀ ਲਾਸ਼ ਲਿਆਉਣ ਲਈ ਕਾਰਵਾਈਆਂ ਪੂਰੀਆਂ ਕਰਨ ਵਿਚ ਲੱਗੇ ਸਨ, ਕਿ ਪਿੰਡ ਵਿਚ ਚਰਨੋ ਦੇਵੀ ਨੇ ਪੁੱਤਰ ਦੇ ਗਮ ਵਿਚ ਜਾਨ ਤਿਆਗ ਦਿੱਤੀ।
ਜਸਵਿੰਦਰ ਦੀ ਲਾਸ਼ ਲੈਣ ਗਏ ਰਿਸ਼ਤੇਦਾਰਾਂ ਨੇ ਦੱਸਿਆ ਕਿ ਮੌਕੇ 'ਤੇ ਜ਼ਰੂਰੀ ਕਾਗਜ਼ਾਤ ਗੁੰਮ ਹੋ ਜਾਣ ਕਾਰਨ ਉਨ੍ਹਾਂ ਨੂੰ ਲਾਸ਼ 11 ਘੰਟੇ ਲੇਟ ਮਿਲੀ। ਜੇਕਰ ਉਨ੍ਹਾਂ ਨੂੰ ਲਾਸ਼ ਪਹਿਲਾਂ ਮਿਲ ਜਾਂਦੀ ਤਾਂ ਸ਼ਾਇਦ ਚਰਨੋ ਦੇਵੀ ਆਪਣੇ ਪੁੱਤਰ ਦੀ ਲਾਸ਼ ਦੇਖ ਸਕਦੀ ਤੇ ਵਿਦੇਸ਼ਾਂ ਦਾ ਵਿਛੋੜਾ ਐਡੇ ਲੰਮੇਂ ਵਿਛੋੜੇ 'ਚ ਨਾ ਬਦਲਦਾ।
ਮੰਗਲਵਾਰ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿਚ ਜਦੋਂ ਮਾਂ ਤੇ ਪੁੱਤਰ ਦੀਆਂ ਚਿਤਾਵਾਂ ਇਕੱਠੀਆਂ ਬਾਲੀਆਂ ਗਈਆਂ ਤਾਂ ਸਾਰਾ ਪਿੰਡ ਕੁਰਾਹ ਉੱਠਿਆ।
ਦੇਰੀ ਨਾਲ ਚੱਲਣ ਵਾਲੀਆਂ ਰੇਲਗੱਡੀਆਂ ਤੋਂ ਜੇਕਰ ਤੁਸੀ ਹੋ ਪਰੇਸ਼ਾਨ, ਤਾਂ ਇਸ ਨੰਬਰ 'ਤੇ ਕਰੋ ਸੰਪਰਕ
NEXT STORY