ਜਲੰਧਰ : ਜਲੰਧਰ ਦੇ ਬੀ.ਐਮ.ਸੀ. ਚੌਂਕ 'ਚ ਸੋਮਵਾਰ ਸ਼ਾਮ ਨੂੰ ਕੁੱਝ ਲੜਕਿਆਂ ਵਲੋਂ ਇਕ ਲੜਕੀ ਦੀ ਛੇੜਛਾੜ ਕੀਤੇ ਜਾਣ ਤੋਂ ਬਾਅਦ ਮਾਮਲਾ ਭੜਕ ਗਿਆ। ਭੈਣ ਨਾਲ ਛੇੜਛਾੜ ਹੁੰਦੀ ਦੇਖ ਭਰਾ ਨੇ ਭੂੰਡ ਆਸ਼ਕਾਂ ਨੂੰ ਚੰਗਾ ਸਬਕ ਸਿਖਾਇਆ। ਗੁੱਸੇ 'ਚ ਆਈ ਲੜਕੀ ਅਤੇ ਉਸ ਦੇ ਭਰਾ ਨੇ ਛੇੜਛਾੜ ਕਰਨ ਵਾਲੇ ਮੁੰਡਿਆਂ ਨੂੰ ਸੜਕ ਦੇ ਵਿਚਕਾਰ ਦਬੋਚ ਲਿਆ। ਹਾਲਾਂਕਿ ਇਸ ਮਾਰਕੁੱਟ 'ਚ ਭੈਣ ਭਰਾ ਦੋਵੇਂ ਜ਼ਖਮੀ ਹੋ ਗਏ ਪਰ ਇਨ੍ਹਾਂ ਨੇ ਇਕ ਦੋਸ਼ੀ ਲੜਕੇ ਨੂੰ ਪੁਲਸ ਕੋਲ ਫੜਾ ਕੇ ਹੀ ਸਾਹ ਲਿਆ। ਜਦਕਿ ਦੂਜਾ ਲੜਕਾ ਭੱਜਣ 'ਚ ਕਾਮਯਾਬ ਰਿਹਾ।
ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਸ਼ਰਾਰਤੀ ਅਨਸਰਾਂ ਨੂੰ ਸਬਕ ਲੈਣਾ ਚਾਹੀਦਾ ਹੈ ਅਤੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਹੁਣ ਪਹਿਲਾਂ ਵਾਲੇ ਦਿਨ ਨਹੀਂ ਰਹੇ ਕਿ ਕਿਸੇ ਵੀ ਚੌਰਾਹੇ 'ਤੇ ਕਿਸੇ ਵੀ ਲੜਕੀ ਨਾਲ ਛੇੜਛਾੜ ਕਰੋ ਅਤੋ ਨੌ ਦੋ ਗਿਆਂਰਾ ਹੋ ਜਾਓ।
ਮੋਗਾ 'ਚ ਫਰਨੀਚਰ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
NEXT STORY