ਚੰਡੀਗੜ੍ਹ : ਕਾਂਗਰਸ ਪਾਰਟੀ ਭਾਵੇਂ ਅਕਾਲੀ-ਭਾਜਪਾ ਗਠਜੋੜ 'ਚ ਫਿੱਕ ਪਾਏ ਜਾਣ ਦੀ ਗੱਲ ਕਰ ਰਹੀ ਹੈ ਪਰ ਮੁੱਖ ਮੰਤਰੀ ਬਾਦਲ ਨੇ ਇਸ ਨੂੰ ਅਟੁੱਟ ਦੱਸਿਆ ਹੈ। ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਆਖਰੀ ਸਾਹਾਂ ਤੱਕ ਇਹ ਗਠਜੋੜ ਕਾਇਮ ਰਹੇਗਾ।
ਤੁਹਾਨੂੰ ਦੱਸ ਦਈਏ ਕਿ ਇੰਝ ਲੱਗ ਰਿਹਾ ਸੀ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਫਿੱਕ ਪੈ ਗਈ ਹੈ ਅਤੇ ਸਿੱਧੂ ਨੂੰ ਦਿੱਤੀ ਤਵੱਜੀ ਕਰਕੇ ਇਹ ਗੱਲ ਸਹੀ ਲੱਗਣ ਲੱਗ ਪਈ ਸੀ ਕਿਉਂਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਵਲੋਂ ਅਕਾਲੀ ਦਲ 'ਤੇ ਇਕ ਤੋਂ ਬਾਅਦ ਇਕ ਕਈ ਵਾਰ ਕੀਤੇ ਗਏ ਉਸ ਤੋਂ ਤਾਂ ਇਹ ਲੱਗ ਰਿਹਾ ਸੀ ਕਿ ਅਕਾਲੀ-ਭਾਜਪਾ ਗਠਜੋੜ ਹੁਣ ਸੰਕਟ 'ਚ ਹੈ।
ਜੇ ਡਾਕਟਰਾਂ ਥੋੜ੍ਹੀ ਜਿਹੀ ਵੀ ਸਾਵਧਾਨੀ ਵਰਤੀ ਹੁੰਦੀ ਤਾਂ ਸਾਲ 2014 ਦੀ ਰੂਪ-ਰੇਖਾ ਕੁਝ ਹੋਰ ਹੀ ਹੁੰਦੀ...
NEXT STORY