ਚੰਡੀਗੜ੍ਹ/ਜਲੰਧਰ-ਪੱਛਮ-ਉੱਤਰ ਵਿਚ ਚੰਡੀਗੜ੍ਹ ਇਸ ਮੌਸਮ ਦਾ ਸਭ ਤੋਂ ਠੰਡਾ ਸਥਾਨ ਦਰਜ ਕੀਤਾ ਗਿਆ। ਜਿਥੇ ਪਾਰਾ ਲੁੜਕ ਕੇ 3 ਡਿਗਰੀ ਰਹਿ ਗਿਆ। ਸਮੁੱਚਾ ਪੱਛਮ-ਉੱਤਰ ਕੱਲ ਸ਼ਾਮ ਤੋਂ ਧੁੰਦ ਦੀ ਚਾਦਰ ਵਿਚ ਲਿਪਟਿਆ ਰਿਹਾ ਅਤੇ ਕੋਲਡ ਡੇ ਕੰਡੀਸ਼ਨ ਅਤੇ ਸੀਤ ਲਹਿਰ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ।
ਪੰਜਾਬ ਅਤੇ ਹਰਿਆਣਾ ਤੇ ਚੰਡੀਗੜ੍ਹ ਵਿਚ ਟ੍ਰੇਨਾਂ, ਸੜਕ ਆਵਾਜਾਈ ਸਵੇਰ ਤੱਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਅੰਮ੍ਰਿਤਸਰ, ਜਲੰਧਰ ਸਮੇਤ ਕਈ ਥਾਵਾਂ 'ਤੇ ਦ੍ਰਿਸ਼ਟੀ 200 ਮੀਟਰ ਤੋਂ ਵੀ ਘੱਟ ਹੋਣ ਨਾਲ ਦਰਜਨਾਂ ਵਾਹਨਾਂ ਦੀ ਟੱਕਰ ਹੋਈ, ਜਿਸ ਵਿਚ ਕਿਸੇ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਹੈ ਪਰ ਜ਼ਖ਼ਮੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ।
ਰਾਹਤ ਦੀ ਗੱਲ ਇਹ ਰਹੀ ਕਿ ਸਵੇਰ ਤੱਕ ਸੰਘਣੀ ਧੁੰਦ ਦਿਨ ਚੜ੍ਹਦੇ ਹੀ ਸੂਰਜ ਦੀ ਤੇਜ਼ ਰੌਸ਼ਨੀ ਦੇ ਨਾਲ ਹਟ ਗਈ, ਜਿਸ ਨਾਲ ਹਵਾਈ, ਰੇਲ ਅਤੇ ਸੜਕ ਆਵਾਜਾਈ ਆਮ ਵਾਂਗ ਹੋ ਗਈ ਅਤੇ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਨਿਜਾਤ ਮਿਲੀ। ਦਿਨ ਵਿਚ ਤੇਜ਼ ਧੁੱਪ ਨੇ ਸਰਦੀ ਦਾ ਅਸਰ ਬੇਅਸਰ ਕਰ ਦਿੱਤਾ।
ਮੌਸਮ ਕੇਂਦਰ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਸੰਘਣੀ ਧੁੰਦ ਪੈਣ ਦੇ ਨਾਲ ਮੌਸਮ ਸਾਫ ਰਹਿਣ ਅਤੇ ਸੀਤ ਲਹਿਰ ਅਤੇ ਕੋਲਡ ਡੇ ਕੰਡੀਸ਼ਨ ਜਾਰੀ ਰਹਿਣ ਦੇ ਆਸਾਰ ਹਨ।
ਚੰਡੀਗੜ੍ਹ ਅੱਜ ਸਭ ਤੋਂ ਠੰਡਾ ਸਥਾਨ ਦਰਜ ਕੀਤਾ ਗਿਆ ਸੀ। ਸ਼ਹਿਰ ਦਾ ਪਾਰਾ ਇਕ ਡਿਗਰੀ ਤੋਂ 3 ਡਿਗਰੀ ਤੱਕ ਦਰਜ ਕੀਤਾ ਗਿਆ। ਅੰਮ੍ਰਿਤਸਰ ਅਤੇ ਨਾਰਨੌਲ ਵਿਚ ਪਾਰਾ 4 ਡਿਗਰੀ, ਕਰਨਾਲ 4.7 ਡਿਗਰੀ, ਲੁਧਿਆਣਾ 6.6, ਪਟਿਆਲਾ 5.7 ਡਿਗਰੀ ਅਤੇ ਅੰਬਾਲਾ 4.8 ਡਿਗਰੀ ਰਿਹਾ। ਹਿਮਾਚਲ ਅਤੇ ਉਤਰਾਖੰਡ ਦੇ ਉਚਾਈ ਵਾਲੇ ਥਾਵਾਂ 'ਤੇ ਬਰਫਬਾਰੀ ਨਾਲ ਸਮੁੱਚੇ ਰਾਜ ਵਿਚ ਜ਼ਬਰਦਸਤ ਠੰਡ ਦੀ ਕਰੋਪੀ ਜਾਰੀ ਰਹੀ। ਸ਼੍ਰੀਨਗਰ ਵਿਚ ਪਾਰਾ 0 ਤੋਂ ਹੇਠਾਂ 3.8 ਡਿਗਰੀ, ਜੰਮੂ 5.8 ਡਿਗਰੀ ਰਿਹਾ।
ਮੁੱਖ ਮੰਤਰੀ ਨੇ ਜ਼ਿਲਾ ਯੋਜਨਾ ਕਮੇਟੀਆਂ ਦੇ ਚੇਅਰਮੈਨ ਕੀਤੇ ਨਾਮਜ਼ਦ
NEXT STORY