ਚੰਡੀਗੜ੍ਹ, ਭਾਜਪਾ ਨੇ ਐਲਾਨ ਕੀਤਾ ਹੈ ਹਰਿਆਣਾ ਵਿਚ ਉਸ ਦੀ ਸਰਕਾਰ ਛੇਤੀ ਹੀ ਕਾਂਗਰਸ ਮੁਖੀ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਢੇਰਾ ਦੇ ਜ਼ਮੀਨੀ ਸੌਦਿਆਂ ਦੀ ਜਾਂਚ ਲਈ ਇਕ ਕਮਿਸ਼ਨ ਦੀ ਸਥਾਪਨਾ ਕਰੇਗੀ। ਮੁੱਖ ਮੰਤਰੀ ਅਤੇ ਹੋਰਨਾਂ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਭਾਜਪਾ ਦੇ ਹਰਿਆਣਾ ਇੰਚਾਰਜ ਅਨਿਲ ਜੈਨ ਨੇ ਕਿਹਾ ਕਿ ਉਹ ਕਿਸੇ ਦੇ ਵੀ ਵਿਰੁੱਧ ਬਦਲਾ ਲਊ ਭਾਵਨਾ ਨਾਲ ਕੰਮ ਨਹੀਂ ਕਰਨਗੇ ਪਰ ਜਨਤਾ ਨੂੰ ਇਹ ਜਾਣਨ ਦਾ ਹੱਕ ਹੈ ਕਿ ਵਢੇਰਾ ਕੇਸ ਦੀ ਸਚਾਈ ਕੀ ਹੈ। ਇਹ ਪੁੱਛਣ 'ਤੇ ਕਿ ਕੀ ਜਾਂਚ ਦਾ ਮਾਮਲਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਵਿਚਾਰਿਆ ਗਿਆ ਹੈ ਤਾਂ ਸ਼੍ਰੀ ਜੈਨ ਨੇ ਕਿਹਾ, ''ਜੋ ਕੁਝ ਮੈਂ ਕਹਿ ਰਿਹਾ ਹਾਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ। ਸੂਬਾਈ ਸਰਕਾਰ ਦੇ ਕਾਰਜਕਰਤਾ ਸਮੂਹਿਕ ਤੌਰ 'ਤੇ ਇਹ ਫੈਸਲਾ ਕਰਨਗੇ ਕਿ ਜਾਂਚ ਕਿਸ ਢੰਗ ਦੀ ਹੋਣੀ ਚਾਹੀਦੀ ਹੈ।
ਪੱਛਮ-ਉੱਤਰ 'ਚ ਸੀਤ ਲਹਿਰ ਅਤੇ ਧੁੰਦ ਦਾ ਕਹਿਰ ਬਰਕਰਾਰ
NEXT STORY