ਫਿਰੋਜ਼ਪੁਰ- ਕ੍ਰਿਸਮਿਸਸ ਦੇ ਸ਼ੁਭ ਦਿਹਾੜੇ 'ਤੇ ਜਿੱਥੇ ਦੇਸ਼ ਭਰ ਵਿਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਉੱਥੇ ਹੀ ਦੇਸ਼ ਦੀ ਰੱਖਿਆ ਕਰ ਰਹੇ ਜਵਾਨਾਂ ਵੱਲੋਂ ਵੀ ਜਸ਼ਨ ਮਨਾਉਂਦਿਆਂ ਸਰਹੱਦੀ ਪੱਟੀ 'ਤੇ ਹੀ ਆਪਣੀਆਂ ਖੁਸ਼ੀਆਂ ਵਿਚ ਵਾਧਾ ਕੀਤਾ ਗਿਆ। ਹੁਸੈਨੀਵਾਲਾ ਸਰਹੱਦ 'ਤੇ ਦਿਨ-ਰਾਤ ਡਿਊਟੀਆਂ ਦੇਣ ਵਾਲੇ ਜਵਾਨਾਂ ਨੇ ਸਾਂਝੇ ਤੌਰ 'ਤੇ ਕੇਕ ਕੱਟਿਆ ਅਤੇ ਨੱਚ-ਟੱਪ ਕੇ ਜਸ਼ਨ ਮਨਾਇਆ। ਜਵਾਨਾਂ ਵੱਲੋਂ ਮਨਾਏ ਜਾ ਰਹੇ ਜਸ਼ਨ ਵਿਚ ਸ਼ਾਮਲ ਹੋਏ ਡਿਪਟੀ ਕਮਾਂਡੈਂਟ ਰਵਿੰਦਰ ਸਿੰਘ ਨੇ ਜਿੱਥੇ ਕ੍ਰਿਸਮਿਸ ਦੀ ਵਧਾਈ ਦਿੱਤੀ, ਉੱਥੇ ਹੀ ਅਜਿਹੇ ਜਸ਼ਨ ਮਨਾਉਣ ਨਾਲ ਆਪਸੀ ਭਾਈਚਾਰਕ ਸਾਂਝ ਵਧਾਉਣ ਦੀ ਗੱਲ ਵੀ ਕੀਤੀ।
ਅਕਸਰ ਗੋਲੀਆਂ ਦੀ ਗੂੰਜ ਨਾਲ ਗੂੰਜਣ ਵਾਲੇ ਭਾਰਤ-ਪਾਕਿਸਤਾਨ ਸਰਹੱਦ ਹੁਸੈਨੀਵਾਲਾ ਵਿਖੇ ਅੱਜ ਮਾਹੌਲ ਦੇਖਿਆ ਹੀ ਬਣਦਾ ਸੀ। ਦੇਸ਼ ਦੀ ਰੱਖਿਆ ਵਿਚ ਹਰੇਕ ਵਰਗ ਅਤੇ ਹਰ ਧਰਮ ਦੇ ਜਵਾਨਾਂ ਵੱਲੋਂ ਆਪਣੀ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ, ਜਿਸ ਕਰ ਕੇ ਜਵਾਨ ਹਰੇਕ ਤਿਉਹਾਰ ਨੂੰ ਸਾਂਝੇ ਤੌਰ 'ਤੇ ਮਨਾਉਂਦੇ ਹਨ।
ਕਾਲਜ ਦੀਆਂ ਕੁੜੀਆਂ ਨੇ ਭੂੰਡ ਆਸ਼ਕਾਂ ਦੀ ਕਰਵਾਈ ਛਿੱਤਰ ਪਰੇਡ (ਵੀਡੀਓ)
NEXT STORY