ਮਲੇਰਕੋਟਲਾ-ਮਲੇਰਕੋਟਲਾ ਦੇ ਸਰਕਾਰੀ ਕਾਲਜ 'ਚ ਸਥਾਨਕ ਪੁਲਸ ਵਲੋਂ ਭੂੰਡ ਆਸ਼ਕਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਗਿਆ। ਅਸਲ 'ਚ ਕਾਲਜ ਦੀਆਂ ਕੁੜੀਆਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਕੁਝ ਲੜਕੇ ਉਨ੍ਹਾਂ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਦੇ ਹਨ।
ਕੁੜੀਆਂ ਨੇ ਦੱਸਿਆ ਕਿ ਉਹ ਕਾਲਜ ਦੇ ਪਾਰਕ 'ਚ ਅੱਗ ਸੇਕ ਰਹੀਆਂ ਸਨ ਕਿ ਭੂੰਡ ਆਸ਼ਕਾਂ ਨੇ ਆ ਕੇ ਅੱਗ 'ਚ ਲੱਤ ਮਾਰੀ ਅਤੇ ਅੱਗ ਬੁਝਾ ਦਿੱਤੀ ਅਤੇ ਇਸ ਤੋਂ ਬਾਅਦ ਉਹ ਅਸ਼ਲੀਲ ਹਰਕਤਾਂ ਕਰਨ ਲੱਗੇ।
ਇਸ ਤੋਂ ਬਾਅਦ ਕੁੜੀਆਂ ਦੀ ਸ਼ਿਕਾਇਤ 'ਤੇ ਅਮਲ ਕਰਦਿਆਂ ਪੁਲਸ ਨੇ ਕਾਲਜ ਦਾ ਘਿਰਾਅ ਕੀਤਾ ਅਤੇ ਮਨਚਲੇ ਆਸ਼ਕਾਂ ਨੂੰ ਧਰ ਦਬੋਚਿਆ। ਪੁਲਸ ਦਾ ਕਹਿਣਾ ਹੈ ਕਿ ਕਾਲਜ 'ਚੋਂ ਫੜ੍ਹੇ ਗਏ ਦੋਸ਼ੀ ਅਤੇ ਉਸ ਦੇ ਸਾਥੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਅਕਾਲ ਤਖਤ ਤੋਂ ਮਜੀਠੀਆ ਵਿਰੁੱਧ ਕਾਰਵਾਈ ਹੋਣ ਦੇ ਕੋਈ ਸੰਕੇਤ ਨਹੀਂ
NEXT STORY