ਬਠਿੰਡਾ-ਇਕ ਜੋੜੇ ਨੂੰ ਲਵ ਮੈਰਿਜ ਕਰਵਾਇਆਂ ਅਜੇ 3 ਮਹੀਨੇ ਹੀ ਹੋਏ ਸਨ ਕਿ ਦੋਹਾਂ ਦੀ ਅੰਗੀਠੀ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ। ਇਹ ਜੋੜਾ ਬਠਿੰਡਾ ਦੇ ਗੁਰਬੰਤਾ ਦਾਸ ਨਰਸਿੰਗ ਕਾਲਜ 'ਚ ਸਫਾਈ ਕਰਮਚਾਰੀ ਦੇ ਰੂਪ 'ਚ ਤਾਇਨਾਤ ਸੀ। ਬੁੱਧਵਾਰ ਦੀ ਸਵੇਰ ਨੂੰ ਇਹ ਖਬਰ ਕਾਲਜ ਪ੍ਰਬੰਧਕਾਂ ਨੂੰ ਮਿਲੀ।
ਜਾਣਕਾਰੀ ਮੁਤਾਬਕ ਮ੍ਰਿਤਕ ਸੰਦੀਪ ਕੁਮਾਰ ਦੀ ਲਵ ਮੈਰਿਜ ਮਲੋਟ ਦੀ ਰਹਿਣ ਵਾਲੀ ਨੇਹਾ ਨਾਲ ਕਰੀਬ 3 ਮਹੀਨੇ ਪਹਿਲਾਂ ਹੋਈ ਸੀ। ਵਿਆਹ ਤੋਂ ਬਾਅਦ ਇਹ ਜੋੜਾ ਕਾਲਜ ਕੈਂਪਸ 'ਚ ਹੀ ਕਮਰੇ 'ਚ ਰਹਿੰਦਾ ਸੀ। ਮੰਗਲਵਾਰ ਰਾਤ ਨੂੰ ਠੰਡ ਤੋਂ ਬਚਣ ਲਈ ਸੰਦੀਪ ਨੇ ਆਪਣੇ ਕਮਰੇ 'ਚ ਅੰਗੀਠੀ ਜਲਾਈ ਸੀ। ਜਦੋਂ ਸੰਦੀਪ ਕੁਮਾਰ ਆਪਣੀ ਡਿਊਟੀ 'ਤੇ ਨਹੀਂ ਪਹੁੰਚਿਆ ਤਾਂ ਕਾਲਜ ਕਰਮਚਾਰੀ ਸੰਦੀਪ ਕੁਮਾਰ ਦੇ ਕਮਰੇ 'ਚ ਕਾਰਨ ਜਾਨਣ ਪਹੁੰਚੇ।
ਸੰਦੀਪ ਕੁਮਾਰ ਦਾ ਕਮਰਾ ਅੰਦਰੋਂ ਬੰਦ ਸੀ। ਇਸ ਤੋਂ ਬਾਅਦ ਇਸ ਦੀ ਖਬਰ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਜਦੋਂ ਮੌਕੇ 'ਤੇ ਪਹੁੰਚ ਕੇ ਦਰਵਾਜ਼ਾ ਖੋਲ੍ਹਿਆ ਤਾਂ ਸੰਦੀਪ ਕੁਮਾਰ ਅਤੇ ਨੇਹਾ ਮਰੇ ਹੋਏ ਮਿਲੇ। ਫਿਲਹਾਲ ਕਾਲਜ ਪ੍ਰਬੰਧਕਾਂ ਅਤੇ ਪੁਲਸ ਨੇ ਇਸ ਦੀ ਸੂਚਨਾ ਮ੍ਰਿਤਕਾਂ ਦੇ ਘਰ ਵਾਲਿਆਂ ਨੂੰ ਦੇ ਦਿੱਤੀ ਹੈ।
ਸਰਹੱਦ 'ਤੇ ਕ੍ਰਿਸਮਿਸ ਦੀ ਧੂਮ (ਵੀਡੀਓ)
NEXT STORY