ਨਵੀਂ ਦਿੱਲੀ- ਅਜਿਹਾ ਲੱਗਦਾ ਹੈ ਕਿ ਜੰਮੂ-ਕਸ਼ਮੀਰ 'ਚ ਸਰਕਾਰ ਬਣਾਉਣ ਲਈ ਭਾਜਪਾ ਅਤੇ ਨੈਸ਼ਨਲ ਕਾਨਫਰੰਸ ਦਰਮਿਆਨ ਕੁਝ ਪੱਕ ਰਿਹਾ ਹੈ। ਦਰਅਸਲ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਲੰਡਨ ਜਾਣ ਲਈ ਦਿੱਲੀ ਪੁੱਜੇ ਸਨ ਪਰ ਵੀਰਵਾਰ ਸਵੇਰੇ ਅਚਾਨਕ ਹੀ ਉਨ੍ਹਾਂ ਦੀ ਯੋਜਨਾ ਬਦਲ ਗਈ। ਇਸ ਦਾ ਕਾਰਨ ਸੀ ਭਾਜਪਾ ਚੇਅਰਮੈਨ ਅਮਿਤ ਸ਼ਾਹ ਨਾਲ ਮੁਲਾਕਾਤ। ਇਸ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਅਤੇ ਰਾਮ ਮਾਧਵ ਵੀ ਮੌਜੂਦ ਸਨ। ਖਬਰ ਹੈ ਕਿ ਮੁਲਾਕਾਤ 'ਚ ਜੰਮੂ-ਕਸ਼ਮੀਰ 'ਚ ਸਰਕਾਰ ਬਣਾਉਣ 'ਤੇ ਚਰਚਾ ਹੋਈ।
ਉਮਰ ਅਬਦੁੱਲਾ ਹੁਣ ਸ਼੍ਰੀਨਗਰ ਵਾਪਸ ਆ ਰਹੇ ਹਨ। ਇਸ ਦੌਰਾਨ ਅਰੁਣ ਜੇਤਲੀ, ਅਰੁਣ ਸਿੰਘ ਅਤੇ ਰਾਮ ਮਾਧਵ ਜੰਮੂ ਰਵਾਨਾ ਹੋ ਗਏ ਹਨ। ਤਿੰਨੋਂ ਨੇਤਾ ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਹਿੱਸਾ ਲੈਣਗੇ। ਇਸ ਮੀਟਿੰਗ ਤੋਂ ਬਾਅਦ ਰਾਮ ਮਾਧਵ ਸ਼੍ਰੀਨਗਰ ਜਾ ਕੇ ਉਮਰ ਅਬਦੁੱਲਾ ਨਾਲ ਮੁਲਾਕਾਤ ਕਰਨਗੇ ਅਤੇ ਦੋਹਾਂ ਦਰਮਿਆਨ ਸਰਕਾਰ ਬਣਾਉਣ ਦੇ ਫਾਰਮੂਲੇ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਵਿਦੇਸ਼ ਯਾਤਰਾ ਦੀ ਸੋਚ ਰਹੇ ਹੋ ਤਾਂ ਵੇਖ ਲਓ ਆਪਣਾ ਪਾਸਪੋਰਟ, ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ
NEXT STORY