ਜੋਧਪੁਰ : ਵਿਦੇਸ਼ ਮੰਤਰਾਲੇ ਨੇ ਨਵੇਂ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਹੁਣ ਵਿਦੇਸ਼ ਜਾਣ ਲਈ ਪਾਸਪੋਰਟ ਦੀ ਵੈਲੇਡਿਟੀ ਛੇ ਮਹੀਨੇ ਤੋਂ ਵੱਧ ਹੋਣੀ ਜ਼ਰੂਰੀ ਕਰ ਦਿੱਤੀ ਗਈ ਹੈ। ਪਾਸਪੋਰਟ ਦੀ ਵੈਲੇਡਿਟੀ ਛੇ ਮਹੀਨੇ ਤੋਂ ਵੱਧ ਨਾ ਹੋਣ 'ਤੇ ਤੁਹਾਡੀ ਵਿਦੇਸ਼ ਯਾਤਰੀ ਰੋਕੀ ਜਾ ਸਕਦੀ ਹੈ। ਇੰਨਾ ਹੀ ਨਹੀਂ ਹੁਣ ਪਾਸਪੋਰਟ ਜਾਰੀ ਹੋਏ ਨੌ ਸਾਲ ਤੋਂ ਵੱਧ ਹੋਣ 'ਤੇ ਬਿਨੈਕਾਰ ਨੂੰ ਤੁਰੰਤ ਉਸ ਦਾ ਨਵੀਨੀਕਰਨ ਕਰਨਾ ਹੋਵੇਗਾ। ਵਿਦੇਸ਼ ਮੰਤਰਾਲੇ ਨੇ ਇਸ ਸਬੰਧ ਵਿਚ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਦੱਸਿਆ ਗਿਆ ਹੈ ਕਿ ਸਰਕਾਰ ਨੇ ਇਹ ਕਦਮ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ ਦੀ ਐਡਵਾਈਜ਼ਰੀ (ਆਈ.ਸੀ.ਏ.ਓ.) ਦੇ ਆਧਾਰ 'ਤੇ ਚੁੱਕਿਆ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਈ ਦੇਸ਼ ਅਜਿਹੇ ਪਾਸਪੋਰਟ ਸਵੀਕਾਰ ਨਹੀਂ ਕਰ ਰਹੇ ਹਨ ਜਿਨ੍ਹਾਂ 'ਚ ਵੀਜ਼ੇ ਲਗਾਉਣ ਲਈ ਸਿਰਫ ਦੋ ਪੇਜ਼ ਹੀ ਬਾਕੀ ਬਚੇ ਹੋਣ। ਇਸ ਲਈ ਵਿਦੇਸ਼ ਮੰਤਰਾਲੇ ਨੇ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਅਜਿਹੇ ਪਾਸਪੋਰਟ ਧਾਰਕਾਂ ਨੂੰ ਵੀਜ਼ਾ ਨਹੀਂ ਮਿਲੇਗਾ। ਨਿਯਮਿਤ ਰੂਪ ਨਾਲ ਵਿਦੇਸ਼ ਯਾਤਰਾ ਕਰਨ ਵਾਲਿਆਂ ਨੂੰ ਆਪਣੇ ਪਾਸਪੋਰਟ ਰੀਨਿਊ ਕਰਨ ਲਈ ਬੇਨਤੀ ਕਰਨੀ ਚਾਹੀਦੀ ਹੈ। ਅਜਿਹੇ ਲੋਕਾਂ ਨੂੰ 64 ਪੇਜਾਂ ਦੇ ਪਾਸਪੋਰਟ ਲਈ ਅਰਜ਼ੀ ਦਾਇਰ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਅਜਿਹੇ ਲੋਕ 64 ਪੇਜਾਂ ਦਾ ਪਾਸਪੋਰਟ ਲੈ ਵੀ ਸਕਦੇ ਹਨ। ਇਸ ਲਈ 2,000 ਰੁਪਏ ਫੀਸ ਅਦਾ ਕਰਨੀ ਹੋਵੇਗੀ।
ਆਈ.ਸੀ.ਏ.ਓ. ਦੀ ਐਡਵਾਈਜ਼ਰੀ ਮੁਤਾਬਕ ਨਾਬਾਲਗ ਪਾਸਪੋਰਟ (ਜਿਹੜਾ ਪੰਜ ਸਾਲ ਲਈ ਜਾਰੀ ਹੁੰਦਾ ਹੈ) ਦੀ ਸਾਢੇ ਚਾਰ ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵਿਦੇਸ਼ ਯਾਤਰਾ ਨਹੀਂ ਕੀਤੀ ਜਾ ਸਕੇਗੀ। ਇਸ ਲਈ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਧਾਰਕਾਂ ਨੂੰ ਸਲਾਹ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਜੇ ਉਹ ਵਿਦੇਸ਼ ਯਾਤਰਾ ਕਰਨ ਦੀ ਸੋਚ ਰਹੇ ਹਨ ਤਾਂ ਆਪਣੇ ਪਾਸਪੋਰਟ ਦੀ ਮਿਆਦ ਜ਼ਰੂਰ ਚੈੱਕ ਕਰ ਲੈਣ।
ਅੱਧਾ-ਅਧੂਰਾ ਹੀ ਰਹਿ ਗਿਆ ਨਵੀਂ-ਨਵੀਂ ਲਵ ਮੈਰਿਜ ਦਾ ਚਾਅ... (ਵੀਡੀਓ)
NEXT STORY