ਹੈਦਰਾਬਾਦ- ਦੋ ਜੋੜਿਆਂ ਨੂੰ ਕਥਿਤ ਤੌਰ 'ਤੇ ਇਕ ਬੱਚੀ ਨੂੰ ਵੇਚਣ ਦੇ ਦੋਸ਼ 'ਚ ਚਿਲਕਗੁਡਾ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਤਿੰਨ ਮਹੀਨੇ ਦੀ ਬੱਚੀ ਦੀ ਮਾਂ ਸ਼ਾਲਿਨੀ ਨੇ ਆਪਣੀ ਧੀ ਨੂੰ ਕਥਿਤ ਤੌਰ 'ਤੇ 15 ਹਜ਼ਾਰ ਰੁਪਏ 'ਚ ਭਵਾਨੀ ਨਾਂ ਦੀ ਮਹਿਲਾ ਨੂੰ ਵੇਚ ਦਿੱਤਾ। ਬੱਚੀ ਦਾ ਜਨਮ 7 ਅਕਤੂਬਰ ਨੂੰ ਹੋਇਆ ਸੀ। ਬਾਅਦ 'ਚ ਸ਼ਾਲਿਨੀ ਨੇ ਭਵਾਨੀ ਤੋਂ ਹੋਰ ਪੈਸਿਆਂ ਦੀ ਮੰਗ ਕੀਤੀ। ਚਿਲਕਗੁਡਾ ਥਾਣੇ ਦੇ ਇੰਸਪੈਕਟਰ ਦੇ ਸ਼੍ਰੀਨਿਵਾਸੁਲੂ ਨੇ ਦੱਸਿਆ ਕਿ ਜਦੋਂ ਭਵਾਨੀ ਨੇ ਹੋਰ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਸ਼ਾਲਿਨੀ ਨੇ 22 ਦਸੰਬਰ ਨੂੰ ਪੁਲਸ 'ਚ ਸ਼ਿਕਾਇਤ ਦਰਜ ਕਰਾਈ ਕਿ ਉਸ ਦੀ ਧੀ ਅਗਵਾ ਹੋ ਗਈ। ਉਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਪੁਲਸ ਨੇ ਪਾਇਆ ਕਿ ਸ਼ਾਲਿਨੀ ਨੇ ਫਰਜ਼ੀ ਸ਼ਿਕਾਇਤ ਦਰਜ ਕਰਾਈ ਸੀ ਅਤੇ ਉਸ ਨੇ ਆਪਣੀ ਧੀ ਨੂੰ ਜਨਮ ਦੇਣ ਦੇ ਕੁਝ ਸਮੇਂ ਬਾਅਦ ਭਵਾਨੀ ਨੂੰ ਵੇਚ ਦਿੱਤਾ ਸੀ। ਜਾਂਚ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕੀਤਾ ਅਤੇ ਸ਼ਾਲਿਨੀ ਅਤੇ ਉਸ ਦੇ ਪਤੀ ਸਾਈ ਕੁਮਾਰ ਨੂੰ ਬੱਚੀ ਨੂੰ ਵੇਚਣ ਦੇ ਦੋਸ਼ 'ਚ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅਧਿਕਾਰੀ ਨੇ ਕਿਹਾ ਕਿ ਖਰੀਦਦਾਰ ਭਵਾਨੀ ਅਤੇ ਉਸ ਦੇ ਪਤੀ ਐੱਸ. ਰਾਜੂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬੱਚੀ ਨੂੰ ਬਾਲ ਕੇਂਦਰ ਭੇਜ ਦਿੱਤਾ ਗਿਆ ਹੈ।
ਬੀਤਦਾ ਸਾਲ ਰਾਜਧਾਨੀ 'ਤੇ ਛੱਡ ਗਿਆ ਇਕ ਹੋਰ ਦਾਗ
NEXT STORY