ਭੁਵਨੇਸ਼ਵਰ- ਓਡੀਸ਼ਾ ਦੇ ਜਾਦੂ-ਟੋਨਾ ਦੇ ਸ਼ੱਕ 'ਚ ਇਕ ਬਜ਼ੁਰਗ ਵਿਅਕਤੀ ਦੀ ਸਿਰ ਕੱਟ ਕੇ ਹੱਤਿਆ ਕਰ ਦਿੱਤੀ ਗਈ। ਵੀਰਵਾਰ ਨੂੰ ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਅਧਿਕਾਰੀ ਪੀ.ਕੇ. ਮੰਡਲ ਨੇ ਦੱਸਿਆ ਕਿ ਬਾਲਾਸੇਰ ਜ਼ਿਲੇ ਦੇ ਬਗਹਾਜੰਤਾ ਪਿੰਡ 'ਚ 62 ਸਾਲਾ ਦੁਖਾ ਸਿੰਘ ਦੀ ਹੱਤਿਆ ਦੇ ਦੋਸ਼ 'ਚ 25 ਸਾਲਾ ਨੌਜਵਾਨ ਪੁਰਸ਼ੋਤਮ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਬੁੱਧਵਾਰ ਦੁਪਹਿਰ ਨੂੰ ਦਿੱਤੀ ਹੈ। ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਦੋਸ਼ੀ ਮ੍ਰਿਤਕ ਦਾ ਸਿਰ ਅਤੇ ਵਾਰਦਾਤ 'ਚ ਵਰਤੋਂ ਕੀਤੀ ਗਈ ਕੁਹਾੜੀ ਲੈ ਕੇ ਕੋਲ ਦੇ ਪੁਲਸ ਥਾਣੇ 'ਚ ਖੁਦ ਪਹੁੰਚਿਆ। ਪੁਲਸ ਅਧਿਕਾਰੀ ਨੇ ਕਿਹਾ ਕਿ ਦੋਸ਼ੀ ਦਾ ਪੂਰਾ ਪਰਿਵਾਰ ਬਿਮਾਰੀਆਂ ਨਾਲ ਗ੍ਰਸਤ ਹੈ। ਇਸ ਅੰਧ ਵਿਸ਼ਵਾਸੀ ਨੌਜਵਾਨ ਨੂੰ ਲੱਗਦਾ ਸੀ ਕਿ ਉਸ ਦੇ ਪਰਿਵਾਰ ਦੀ ਇਸ ਦਸ਼ਾ ਲਈ ਇਹ ਬਜ਼ੁਰਗ ਹੀ ਜ਼ਿੰਮੇਦਾਰ ਹੈ।
ਦੋਸ਼ੀ ਨੌਜਵਾਨ ਨੇ ਬਜ਼ੁਰਗ ਦੇ ਸਿਰ 'ਤੇ ਉਸ ਸਮੇਂ ਕੁਹਾੜੀ ਨਾਲ ਹਮਲਾ ਕਰ ਦਿੱਤਾ, ਜਦੋਂ ਉਹ ਬਾਜ਼ਾਰ ਜਾ ਰਿਹਾ ਸੀ। ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ।
2014 ਦੇ ਕੁਝ ਵਧੀਆ ਸਮਾਰਟਫੋਨਸ, ਜਿਨ੍ਹਾਂ ਦੀ ਬਾਜ਼ਾਰ 'ਚ ਰਹੀ ਧੂਮ (ਦੇਖੋ ਤਸਵੀਰਾਂ)
NEXT STORY