ਜਲੰਧਰ- ਇਸ ਸਾਲ ਸਮਾਰਟਫੋਨ ਬਾਜ਼ਾਰ 'ਚ ਬਹੁਤ ਸਾਰੇ ਵਧੀਆ ਸਮਾਰਟਫੋਨਸ ਦੇਖਣ ਨੂੰ ਮਿਲੇ। ਐਪਲ, ਜਿਓਮੀ, ਮਟਰੋਲਾ, ਸੈਮਸੰਗ, ਮਾਈਕਰੋਮੈਕਸ, ਸੋਨੀ ਕੰਪਨੀਆਂ ਦੇ ਸਮਾਰਟਫੋਨਸ ਦੀ ਇਸ ਸਾਲ ਬਾਜ਼ਾਰ 'ਚ ਧੂਮ ਰਹੀ। ਇਸ ਸਾਲ ਦੁਨੀਆ ਦੀਆਂ ਦਿੱਗਜ਼ ਸਮਾਰਟਫੋਨ ਕੰਪਨੀਆਂ ਦੇ ਇਕ ਤੋਂ ਇਕ ਵੱਧ ਕੇ ਡਿਵਾਈਸ ਦੇਖਣ ਨੂੰ ਮਿਲੇ।
ਐਪਲ ਦੇ ਆਈਫੋਨ 6 ਦੀ ਰਹੀ ਇਸ ਵਾਰ ਬਾਜ਼ਾਰ 'ਚ ਧੂਮ
ਸਮਾਰਟਫੋਨ ਬਾਜ਼ਾਰ ਦੀ ਉਹ ਕੰਪਨੀ ਜਿਸ ਦਾ ਨਾਮ ਸਾਰੀ ਦੁਨੀਆਂ ਦੀ ਜ਼ੁਬਾਨ 'ਤੇ ਰਹਿੰਦਾ ਹੈ 'ਐਪਲ'। ਜੋ ਹਰ ਵਾਰ ਆਪਣੇ ਯੂਜ਼ਰਸ ਲਈ ਕੁਝ ਖਾਸ ਪੇਸ਼ ਕਰਦੀ ਹੈ। ਸਾਲ ਦੀ ਸ਼ੁਰੂਆਤ ਤੋਂ ਹੀ ਸਮਾਰਟਫੋਨ ਪ੍ਰੇਮੀਆਂ ਦੀਆਂ ਨਜ਼ਰਾਂ ਐਪਲ ਦੇ ਆਉਣ ਵਾਲੇ ਅਗਲੇ ਸਮਾਰਟਫੋਨ 'ਤੇ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਐਪਲ ਇਸ ਵਾਰ ਕੁਝ ਖਾਸ ਪੇਸ਼ ਕਰੇਗਾ ਅਤੇ ਹੋਇਆ ਵੀ ਕੁਝ ਅਜਿਹਾ ਹੀ ਐਪਲ ਨੇ ਆਈਫੋਨ ਦੇ ਦੋ ਮਾਡਲ ਆਈਫੋਨ 6 ਅਤੇ 6 ਪਲੱਸ ਪੇਸ਼ ਕੀਤੇ। ਇਸ ਵਾਰ ਐਪਲ ਨੇ ਆਪਣੀ ਛੋਟੀ ਸਕਰੀਨ ਵਾਲੇ ਫੋਨ ਦੀ ਧਾਰਣਾ ਨੂੰ ਪਿੱਛੇ ਛੱਡਦੇ ਹੋਏ 4.7 ਅਤੇ 5.5 ਇੰਚ ਦੀ ਸਕਰੀਨ ਦੀ ਵਰਤੋਂ ਆਪਣੇ ਫੋਨਸ 'ਚ ਕੀਤੀ। ਇਨ੍ਹਾਂ ਦੋਵਾਂ ਮਾਡਲਾਂ ਦੇ ਨਾਲ ਕੰਪਨੀ ਨੇ ਆਈ.ਓ.ਐਸ. 8 ਵੀ ਲਾਂਚ ਕੀਤਾ। ਐਪਲ ਦੇ ਇਸ ਫੋਨ ਨੇ ਕੰਪਨੀ ਨੂੰ ਨਿਰਾਸ਼ ਨਹੀਂ ਕੀਤਾ। ਐਪਲ ਆਈਫੋਨ 6 ਨੇ ਉਮੀਦਾਂ ਤੋਂ ਕਿਤੇ ਜ਼ਿਆਦਾ ਲੋਕਾਂ ਨੂੰ ਲੁਭਾਇਆ ਹੈ। ਕੰਪਨੀ ਨੇ ਸਿਰਫ ਤਿੰਨ ਦਿਨਾਂ 'ਚ ਆਈਫੋਨ 6 ਅਤੇ 6 ਪਲੱਸ ਦੇ 1 ਕਰੋੜ ਹੈਂਡਸੈਟ ਵੇਚ ਕੇ ਇਤਿਹਾਸ ਰੱਚਿਆ। ਇਕ ਵਿਅਕਤੀ ਨੇ ਐਪਲ ਦੇ ਆਈਫੋਨ 6 ਬਦਲੇ ਆਪਣਾ ਘਰ ਵੇਚਣ ਦਾ ਵੀ ਆਫਰ ਦਿੱਤਾ। ਹਾਲਾਂਕਿ ਫੋਨ ਦੇ ਲਾਂਚ ਦੇ ਕੁਝ ਦਿਨਾਂ ਬਾਅਦ ਹੀ ਫੋਨ ਦੀ ਇਕ ਅਜੀਬੋਗਰੀਬ ਖਾਮੀ ਸਾਹਮਣੇ ਆਈ। ਕਈ ਯੂਜ਼ਰਸ ਦਾ ਕਹਿਣਾ ਸੀ ਕਿ ਜੇਬ 'ਚ ਦਬਾਅ ਪੈਣ 'ਤੇ ਐਲੂਮੀਨੀਅਮ ਬਾਡੀ ਵਾਲੇ ਇਹ ਫੋਨ ਮੁੜ ਕੇ ਟੇਢੇ ਹੋ ਰਹੇ ਹਨ। ਮੁੜੇ ਹੋਏ ਆਈਫੋਨ ਦੀਆਂ ਕਈ ਤਸਵੀਰਾਂ ਆਨਲਾਈਨ ਵੀ ਲੀਕ ਹੋਈਆਂ। ਇਕ ਯੂਜ਼ਰ ਨੇ ਤਾਂ ਇਕ ਵੀਡੀਓ ਵੀ ਅਪਲੋਡ ਕੀਤੀ, ਜਿਸ 'ਚ ਦਿਖਾਇਆ ਗਿਆ ਕਿ ਦਬਾਅ ਪੈਣ 'ਤੇ ਇਹ ਸਮਾਰਟਫੋਨ ਕਿਵੇਂ ਮੁੜ ਜਾਂਦੇ ਹਨ। ਪਰ ਜੋ ਵੀ ਹੋਵੇ ਐਪਲ ਦੇ ਇਸ ਆਈਫੋਨ ਦਾ ਕ੍ਰੇਜ਼ ਲੋਕਾਂ 'ਤੇ ਸਿਰ ਚੜ੍ਹ ਕੇ ਬੋਲਿਆ ਅਤੇ ਇਸ ਫੋਨ ਨੇ ਐਪਲ ਦੀ ਸਮਾਰਟਫੋਨ ਬਾਜ਼ਾਰ 'ਚ ਸ਼ਥਿਤੀ ਨੂੰ ਕਾਫੀ ਮਜ਼ਬੂਤ ਵੀ ਕੀਤਾ।
ਸੈਮਸੰਗ ਦੇ ਨੋਟ ਨੇ ਵੀ ਲੁਭਾਇਆ ਉਪਭੋਗਤਾਵਾਂ ਨੂੰ
ਇਸ ਸਾਲ ਕੋਰਿਆ ਦੀ ਦਿੱਗਜ਼ ਕੰਪਨੀ ਸੈਮਸੰਗ ਨੇ ਬਹੁਤ ਸਾਰੇ ਸਮਾਰਟਫੋਨਸ ਨੂੰ ਬਾਜ਼ਾਰ 'ਚ ਉਤਾਰਿਆ ਪਰ ਇਨ੍ਹਾਂ 'ਚੋਂ ਇਕ ਗਲੈਕਸੀ ਨੋਟ 4 ਟੈਬਲੇਟ ਅਤੇ ਫੋਨ ਦੇ ਮੇਲ ਨੂੰ ਪਸੰਦ ਕਰਨ ਵਾਲਿਆਂ ਨੂੰ ਸੈਮਸੰਗ ਦੇ ਇਸ ਨਵੇਂ ਉਤਰਾਅਧਿਕਾਰੀ ਦਾ ਕਈ ਮਹੀਨਿਆਂ ਤੋਂ ਇੰਤਜ਼ਾਰ ਸੀ। ਕੰਪਨੀ ਦੇ ਇਸ ਸਮਾਰਟਫੋਨ ਨੇ ਕੰਪਨੀ ਨੂੰ ਨਾਰਾਜ਼ ਨਹੀਂ ਕੀਤਾ ਅਤੇ ਉਪਭੋਗਤਾਵਾਂ ਨੂੰ ਲੁਭਾਉਣ 'ਚ ਇਹ ਸਮਾਰਟਫੋਨ ਕਾਮਯਾਬ ਵੀ ਰਿਹਾ।
ਸੋਨੀ ਨੇ ਪੇਸ਼ ਕੀਤਾ ਹੁਣ ਤਕ ਦਾ ਆਪਣਾ ਸਭ ਤੋਂ ਸ਼ਾਨਦਾਰ ਫੋਨ
ਦੁਨੀਆ ਦੀ ਦਿੱਗਜ਼ ਕੰਪਨੀ ਸੋਨੀ ਨੇ ਇਸ ਸਾਲ ਆਪਣੇ ਫਲੈਗਸ਼ਿਪ ਸਮਾਰਟਫੋਨ ਐਕਸਪੀਰੀਆ ਜ਼ੈਡ 3 ਅਤੇ ਜ਼ੈਡ 3 ਕਾਮਪੈਕਟ ਨੂੰ ਲਾਂਚ ਕੀਤਾ ਹੈ। ਸੋਨੀ ਆਪਣੇ ਇਹ ਫਲੈਗਸ਼ਿਪ ਫੋਨ ਸਾਰੀਆਂ ਸਮਾਰਟਫੋਨ ਦਿੱਗਜ਼ ਕੰਪਨੀਆਂ ਨੂੰ ਕੜੀ ਟੱਕਰ ਦੇਣ ਲਈ ਲਾਂਚ ਕੀਤੇ ਹੈ। ਇਨ੍ਹਾਂ ਫੋਨ ਦੀ ਰੈਮ ਬੇਜੋੜ ਹੈ ਜੋ ਕਿ 3 ਜੀ.ਬੀ. ਹੈ। ਜ਼ੈਡ 3 'ਚ ਸਭ ਤੋਂ ਅਹਿਮ ਗੱਲ ਸੀ ਇਸ ਫੋਨ ਦਾ ਗ੍ਰਾਫਿਕ ਕਾਰਡ। ਭਾਰਤੀ ਬਾਜ਼ਾਰ 'ਚ ਇਸ ਤਰ੍ਹਾਂ ਦੇ ਬਹੁਤ ਘੱਟ ਫੋਨ ਹਨ, ਜਿਨ੍ਹਾਂ 'ਚ ਗ੍ਰਾਫਿਕ ਕਾਰਡ ਹੁੰਦਾ ਹੈ। ਇਸ ਫੋਨ 'ਚ ਕੰਪਨੀ ਨੇ ਐਡਰਿਨੋ 330 ਗ੍ਰਾਫਿਕ ਕਾਰਡ ਮੌਜੂਦ ਹੈ। ਕੰਪਨੀ ਨੇ ਜ਼ੈਡ 3 'ਚ ਰਿਮੋਟ ਕੰਟਰੋਲ ਦਾ ਵੀ ਆਪਸ਼ਨ ਦਿੱਤਾ, ਜਿਸ ਨਾਲ ਪੀ.ਐਸ. 4 ਵਰਗੇ ਵੀਡੀਓ ਗੇਮਜ਼ ਫੋਨ 'ਤੇ ਹੀ ਖੇਡੀਆਂ ਜਾ ਸਕਦੀਆਂ ਹਨ। ਕੰਪਨੀ ਨੂੰ ਇਸ ਫੋਨ ਨੇ ਨਿਰਾਸ਼ ਨਹੀਂ ਕੀਤਾ ਅਤੇ ਉਪਭੋਗਤਾਵਾਂ ਨੂੰ ਇਹ ਫੋਨ ਕਾਫੀ ਪਸੰਦ ਕੀਤਾ।
ਵੀਵੋ ਨੇ ਪੇਸ਼ ਕੀਤਾ ਸਭ ਤੋਂ ਪਤਲਾ ਸਮਾਰਟਫੋਨ
ਸਾਰੀਆਂ ਸਮਾਰਟਫੋਨ ਕੰਪਨੀਆਂ ਜਿੰਨਾ ਹੋ ਸਕੇ ਪਤਲਾ ਸਮਾਰਟਫੋਨ ਪੇਸ਼ ਕਰਨ ਦੀ ਹੋੜ 'ਚ ਲੱਗੀਆਂ ਰਹੀਆਂ। ਕਈ ਦਿੱਗਜ਼ ਕੰਪਨੀਆਂ ਨੇ ਪਤਲੇ ਸਮਾਰਟਫੋਨ ਵੀ ਪੇਸ਼ ਕੀਤੇ ਪਰ ਇਨ੍ਹਾਂ ਸਭ ਨੂੰ ਮਾਤ ਦਿੰਦੇ ਹੋਏ ਚਾਈਨਜ਼ ਮੋਬਾਈਲ ਕੰਪਨੀ ਵੀਵੋ ਨੇ ਦੁਨੀਆ ਦਾ ਸਭ ਤੋਂ ਪਤਲਾ ਫੋਨ ਵੀਵੋ ਐਕਸ5 ਮੈਕਸ ਲਾਂਚ ਕੀਤਾ ਹੈ। ਵੀਵੋ ਦਾ ਇਹ ਸਮਾਰਟਫੋਨ ਸਿਰਫ 4.75 ਐਮ.ਐਮ. ਪਤਲਾ ਅਤੇ ਇਸ ਦੀ ਮੋਟਾਈ ਸਿਰਫ 0.10 ਐਮ.ਐਮ. ਹੈ।
ਮਟਰੋਲਾ ਨੇ ਮੋਟੋ ਜੀ ਤੇ ਈ ਨਾਲ ਕੀਤੀ ਵਾਪਸੀ
ਮਟਰੋਲਾ ਦੇ ਮੋਟੋ ਜੀ ਅਤੇ ਮੋਟੋ ਈ ਨੇ ਤਾਂ ਸਮਾਰਟਫੋਨ ਬਾਜ਼ਾਰ 'ਚ ਪੈਰ ਰੱਖਦੇ ਧੂਮ ਮਚਾ ਦਿੱਤੀ, ਹਾਲਾਂਕਿ ਕੰਪਨੀ ਵਲੋਂ ਇਹ ਫੋਨ ਆਨਲਾਈਨ ਵੇਚਿਆ ਗਿਆ ਪਰ ਅਮਰੀਕਾ ਦੀ ਇਸ ਕੰਪਨੀ ਦੇ ਇਨ੍ਹਾਂ ਦੋਵਾਂ ਫੋਨਸ ਨੇ ਕੰਪਨੀ ਦੀ ਸਮਾਰਟਫੋਨ ਬਾਜ਼ਾਰ 'ਚ ਸਥਿਤੀ ਮਜ਼ਬੂਤ ਕਰ ਦਿੱਤੀ।
ਮਾਈਕਰੋਮੈਕਸ ਨੇ ਦਿੱਤੀ ਦਿੱਗਜ਼ ਕੰਪਨੀਆਂ ਕੜੀ ਟੱਕਰ
ਭਾਰਤੀ ਕੰਪਨੀ ਮਾਈਕਰੋਮੈਕਸ ਨੇ ਇਸ ਸਾਲ ਬਾਜ਼ਾਰ ਬਹੁਤ ਸਾਰੇ ਸਮਾਰਟਫੋਨ ਪੇਸ਼ ਕੀਤੇ ਜਿਨ੍ਹਾਂ ਨੂੰ ਉਪਭੋਗਾਤਾਵਾਂ ਵਲੋਂ ਭਰਵਾਂ ਹੁੰਗਾਰਾ ਵੀ ਮਿਲਿਆ। ਇਥੋਂ ਤਕ ਕਿ ਮਾਈਕਰੋਮੈਕਸ ਭਾਰਤੀ ਬਾਜ਼ਾਰ 'ਚ ਵਿਕਰੀ ਦੇ ਮਾਮਲੇ 'ਚ ਕਈ ਦਿੱਗਜ਼ ਕੰਪਨੀਆਂ ਨੂੰ ਪਿੱਛੇ ਛੱਡਦੇ ਹੋਏ ਦੂਜੇ ਨੰਬਰ 'ਤੇ ਰਹੀ।
ਚਾਈਨਜ਼ ਦੇ ਐਪਲ ਦੀ ਰਹੀ ਆਨਲਾਈਨ ਬਾਦਸ਼ਾਹਤ
ਚਾਈਨਾ ਦੀ ਕੰਪਨੀ ਜਿਓਮੀ ਨੇ ਤਾਂ ਬਹੁਤ ਹੀ ਘੱਟ ਸਮੇਂ 'ਚ ਬਹੁਤ ਨਾਮ ਕਮਾਇਆ ਜਿਸ ਦਾ ਕਾਰਨ ਉਸ ਦੇ ਸਮਾਰਟਫੋਨਸ ਦਾ ਆਊਟਆਫ ਸਟਾਕ ਰਹਿਣਾ ਵੀ ਕਿਹਾ ਜਾਂਦਾ ਹੈ। ਜਿਓਮੀ ਨੇ ਆਪਣੇ ਸਮਾਰਟਫੋਨਸ ਆਨਲਈਨ ਵੇਚੇ। ਜੋ ਕਿ ਕੁਝ ਹੀ ਸੈਕਿੰਡ 'ਚ ਆਊਟ ਆਫ ਸਟਾਕ ਹੋ ਜਾਂਦੇ ਸੀ ਕਈ ਵਾਰ ਤਾਂ ਜਿਸ ਸਾਈਟ ਜ਼ਰੀਏ ਜਿਓਮੀ ਨੇ ਆਪਣੇ ਸਮਾਰਟਫੋਨਸ ਦੀ ਵਿਕਰੀ ਕੀਤੀ ਉਹ ਸਾਈਟ ਵੀ ਹੈਂਗ ਹੋਈ।
ਇਹ ਸੀ ਦੁਨੀਆ ਦਾ ਪਹਿਲਾ 2 ਸਕਰੀਨ ਵਾਲਾ ਫੋਨ
ਸਮਾਰਟਫੋਨ ਦੀ ਦੁਨੀਆ 'ਚ ਜ਼ਬਰਦਸਤ ਬਦਲਾਅ ਹੋ ਰਿਹੈ ਹੈ ਅਤੇ ਟੈਕਨਾਲੋਜੀ ਹਾਵੀ ਹੁੰਦੀ ਜਾ ਰਹੀ ਹੈ। ਇਸ ਦਾ ਹੀ ਕਮਾਲ ਹੈ ਕਿ ਰੂਸੀ ਕੰਪਨੀ ਯੋਟਾ ਡਿਵਾਈਸਿਜ਼ ਨੇ ਇਕ ਇਸ ਤਰ੍ਹਾਂ ਦਾ ਸਮਾਰਟਫੋਨ ਪੇਸ਼ ਕੀਤਾ ਹੈ, ਜਿਸ 'ਚ 2 ਸਕਰੀਨਜ਼ ਹਨ।
ਇਨ੍ਹਾਂ ਕੰਪਨੀਆਂ ਦੀ ਰਹੀ ਬਜਟ ਸਮਾਰਟਫੋਨ 'ਚ ਧੂਮ
ਬਜਟ ਸਮਾਰਟਫੋਨਸ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਜੋਲੋ, ਮਾਈਕਰੋਮੈਕਸ, ਜਿਓਨੀ, ਸੈਮਸੰਗ, ਇੰਟੈਕਸ ਦੇ ਸਮਾਰਟਫੋਨਸ ਦੀ ਪੂਰਾ ਸਾਲ ਧੂਮ ਰਹੀ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਸਾਲ 2014 ਸਮਾਰਟਫੋਨ ਬਾਜ਼ਾਰ ਲਈ ਬਹੁਤ ਵਧੀਆ ਰਿਹਾ।
ਘਰ ਦੇ ਬਾਹਰ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
NEXT STORY