ਜੈਪੁਰ- ਇਕ ਅਣਪਛਾਤੇ ਨੌਜਵਾਨ ਨੇ ਮਦਰਸੇ ਦੀ ਛੱਤ 'ਤੇ 8 ਸਾਲ ਦੀ ਇਕ ਬੱਚੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਸਾਂਗਾਨੇਰ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਾਂਗਾਨੇਰ ਥਾਣਾ ਅਧਿਕਾਰੀ ਰਜਿੰਦਰ ਸਿੰਘ ਨੇ ਦਰਜ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਕਿ ਨੌਜਵਾਨ ਨੇ ਵੀਰਵਾਰ ਸ਼ਾਮ ਨੂੰ ਮਦਰਸੇ 'ਚ ਗਈ ਬੱਚੀ ਦੀ ਵਰਗਲਾ ਕੇ ਛੱਤ 'ਤੇ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ।
ਬੱਚੀ ਨੇ ਘਰ ਪਹੁੰਚ ਕੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਨੌਜਵਾਨ ਖਿਲਾਫ ਮਾਮਲਾ ਦਰਜ ਕਰਾਇਆ ਗਿਆ। ਪੁਲਸ ਨੇ ਹਸਪਤਾਲ 'ਚ ਬੱਚੀ ਦਾ ਮੈਡੀਕਲ ਟੈਸਟ ਕਰਾਇਆ ਹੈ, ਜਿਸ 'ਚ ਬੱਚੀ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ ਹੈ। ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।
ਜਾਦੂ ਟੋਨੇ ਦੇ ਚੱਲਦੇ ਬਜ਼ੁਰਗ ਦਾ ਸਿਰ ਧੜ ਤੋਂ ਕੀਤਾ ਵੱਖ
NEXT STORY