ਗੁੜਗਾਓਂ- ਪੁਲਸ ਨੇ ਇੱਥੋਂ ਦੇ ਇਕ ਪਿੰਡ 'ਚ ਚੱਲ ਰਹੀ ਰੇਵ ਪਾਰਟੀ 'ਤੇ ਛਾਪਾ ਮਾਰਿਆ। ਇਸ ਕਾਰਵਾਈ 'ਚ 40 ਲੜਕਿਆਂ ਨਾਲ ਚਾਰ ਲੜਕੀਆਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ।
ਅਧਿਕਾਰੀਆਂ ਮੁਤਾਬਕ ਇਹ ਰੇਵ ਪਾਰਟੀ ਗੁੜਗਾਓਂ ਦੇ ਸਟੇ ਬਿਸੇਰ ਪਿੰਡ ਦੇ ਫਾਰਮਹਾਉਸ 'ਚ ਚੱਲ ਰਹੀ ਸੀ। ਹਿਰਾਸਤ 'ਚ ਲਏ ਗਏ ਜ਼ਿਆਦਾਤਰ ਲੋਕ ਦਿੱਲੀ ਦੇ ਹਨ। ਪੁਲਸ ਨੂੰ ਮੌਕੇ 'ਤੇ ਕੁਝ ਖਾਲੀ ਪੈਕੇਟ ਮਿਲੇ ਹਨ। ਅਧਿਕਾਰੀਆਂ ਮੁਤਾਬਕ ਇਹ ਰੇਵ ਪਾਰਟੀ ਗੁੜਗਾਓਂ ਦੇ ਸਟੇ ਬਿਸੇਰ ਪਿੰਡ ਦੇ ਫਾਰਮਹਾਉਸ 'ਚ ਚੱਲ ਰਹੀ ਸੀ। ਸ਼ੱਕ ਹੈ ਕਿ ਇਨਾਂ ਪੈਕੇਟਾਂ 'ਚ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਭਰੀਆਂ ਹੋਈਆਂ ਸਨ। ਇਨ੍ਹਾਂ ਸਾਰਿਆਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਮੌਕੇ ਤੋਂ ਪੁਲਸ ਨੇ ਚਰਸ, ਗਾਂਜਾ,ਕੋਕਿਨ, ਹਸ਼ੀਸ਼ ਅਤੇ ਨਸ਼ੇ ਦੀਆਂ ਕਈ ਹੋਰ ਦਵਾਈਆਂ ਵੀ ਬਰਾਮਦ ਕੀਤੀਆਂ।
ਜਨਤਾ ਨੇ ਮੇਰੇ 'ਤੇ ਜੋ ਭਰੋਸਾ ਕੀਤਾ ਹੈ ਉਸ 'ਤੇ ਖਰਾ ਉਤਰਾਂਗਾ : ਮੋਦੀ
NEXT STORY