ਨਵੀਂ ਦਿੱਲੀ- ਬਾਹਰੀ ਦਿੱਲੀ ਸਥਿਤ ਰੋਹਿਣੀ ਤੋਂ 'ਆਪ' ਪਾਰਟੀ ਵਿਧਾਇਕ ਰਾਜੇਸ਼ ਗਰਗ ਇਕ ਵਾਰ ਫਿਰ ਚਰਚਾ 'ਚ ਹੈ। ਇਸ ਵਾਰ ਕਿਸੇ ਬਿਆਨਬਾਜ਼ੀ ਕਾਰਨ ਨਹੀਂ ਸਗੋਂ ਉਨ੍ਹਾਂ ਦੀ ਅੰਬੈਸਡਰ ਕਾਰ ਖੱਡ 'ਚ ਡਿੱਗ ਜਾਣ ਕਾਰਨ। ਬੁੱਧਵਾਰ ਦੀ ਸਵੇਰ ਕਰੀਬ 11 ਵਜੇ ਉਹ ਰੋਹਿਣੀ ਖੇਤਰ ਸਥਿਤ ਸੈਕਟਰ-8 ਦੇ ਕਲਸਟਰ ਬਸਤੀ 'ਚ ਇਕ ਚੋਣਾਵੀ ਸਭਾ ਨੂੰ ਸੰਬੋਧਨ ਕਰਨ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਾਰ ਨੂੰ ਢਲਾਨ ਕੋਲ ਖੜ੍ਹਾ ਕੀਤਾ ਸੀ ਅਤੇ ਹੈਂਡ ਬਰੇਕ ਵੀ ਨਹੀਂ ਲਗਾਈ ਸੀ। ਥੋੜ੍ਹੀ ਦੇਰ ਬਾਅਦ ਕਾਰ ਅਚਾਨਕ ਖੱਡ 'ਚ ਜਾ ਡਿੱਗੀ।
ਹਾਲਾਂਕਿ ਹਾਦਸੇ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਘਟਨਾ ਤੋਂ ਬਾਅਦ ਵਿਧਾਇਕ ਰਾਜੇਸ਼ ਗਰਗ ਨੂੰ ਦੱਸਿਆ ਕਿ ਰੋਹਿਣੀ ਦੇ ਸੈਕਟਰ-8 'ਚ ਕਈ ਅਜਿਹੇ ਖੱਡ ਹਨ, ਜਿਸ ਦੀ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੂੰ ਹੈ। ਇਸ ਦੇ ਬਾਵਜੂਦ ਇਸ ਨੂੰ ਭਰਵਾਉਣ ਲਈ ਕੋਈ ਕਦਮ ਅਜੇ ਤੱਕ ਨਹੀਂ ਚੁੱਕੇ ਗਏ ਹਨ। ਇਨ੍ਹਾਂ ਨਾਲ ਕਦੇ ਵੀ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਹੈ।
ਇਸ ਤੋਂ ਪਹਿਲਾਂ ਵੀ ਹੋਈ ਹੈ ਘਟਨਾ- ਦੱਸਿਆ ਜਾ ਰਿਹਾ ਹੈ ਕਿ ਹਮੇਸ਼ਾ ਤੋਂ ਹੀ ਆਪਣੇ ਬਿਆਨ ਨਾਲ ਵਿਵਾਦਾਂ 'ਚ ਰਹੇ 'ਆਪ' ਦੇ ਵਿਧਾਇਕ ਰਾਜੇਸ਼ ਗਰਗ ਨਾਲ ਇਸ ਤੋਂ ਪਹਿਲਾਂ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਵਿਧਾਇਕ ਇਕ ਧਰਨੇ 'ਚ ਸ਼ਾਮਲ ਹੋਣ ਲਈ ਗਏ ਹੋਏ ਸਨ। ਉਦੋਂ ਵੀ ਉਨ੍ਹਾਂ ਦੀ ਕਾਰ ਇਸੇ ਤਰ੍ਹਾਂ ਨਾਲ ਖੱਡ 'ਚ ਚੱਲੀ ਗਈ ਸੀ।
ਗੁੜਗਾਓਂ 'ਚ ਰੇਵ ਪਾਰਟੀ, 40 ਲੜਕਿਆਂ ਸਮੇਤ 4 ਲੜਕੀਆਂ ਕਾਬੂ
NEXT STORY