ਨਵੀਂ ਦਿੱਲੀ- ਦਿੱਲੀ ਦੇ ਥਾਣੇ ਵਿਚ ਪੁਲਸ ਉਸ ਸਮੇਂ ਹੈਰਾਨੀ 'ਚ ਰਹਿ ਗਈ, ਜਦੋਂ ਲਾੜੀ ਦੇ ਲਿਬਾਸ 'ਚ ਸਜੀ ਇਕ ਲੜਕੀ ਨੇ ਪੁਲਸ ਨੂੰ ਵਿਆਹ ਕਰਾਉਣ ਦੀ ਜਿੱਦ ਕੀਤੀ। ਪੁਲਸ ਨੇ ਇਸ ਮਾਮਲੇ ਵਿਚ ਲੜਕੀ ਦੀ ਮਦਦ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਪੁਲਸ ਅਧਿਕਾਰੀਆਂ ਮੁਤਾਬਕ ਇਕ 22 ਸਾਲਾਂ ਲੜਕੀ ਉਨ੍ਹਾਂ ਕੋਲ ਆਈ ਅਤੇ ਕਹਿਣ ਲੱਗੀ ਕਿ ਉਹ ਪਿੱਛਲੇ 6 ਸਾਲਾਂ ਤੋਂ ਰਾਜੇਸ਼ ਨਾਂ ਦੇ ਵਿਅਕਤੀ ਨਾਲ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ।
ਪੁਲਸ ਨੇ ਦੱਸਿਆ ਕਿ ਲੜਕੀ ਥਾਣ 'ਚ ਸ਼ਿਕਾਇਤ ਲੈ ਕੇ ਪਹੁੰਚੀ। ਲੜਕੀ ਨੇ ਦੱਸਿਆ ਕਿ ਪ੍ਰਾਈਵੇਟ ਨੌਕਰੀ ਕਰਨ ਵਾਲਾ ਰਾਜੇਸ਼ ਨਾਂ ਦੇ ਲੜਕੇ ਨੇ ਦੁਆਰਕਾ ਕੋਰਟ 'ਚ ਵਿਆਹ ਕਰਨ ਦੀ ਗੱਲ ਤੈਅ ਕੀਤੀ ਸੀ। ਤੈਅ ਸਮੇਂ 'ਤੇ ਉਹ ਲਾੜੀ ਦੇ ਕੱਪੜਿਆਂ ਵਿਚ ਕੋਰਟ ਪਹੁੰਚੀ ਗਈ ਪਰ ਰਾਜੇਸ਼ ਨਹੀਂ ਆਇਆ। ਕਈ ਘੰਟਿਆਂ ਤਕ ਉਡੀਕ ਕਰਨ ਤੋਂ ਬਾਅਦ ਉਹ ਥਾਣੇ ਵਿਚ ਪਹੁੰਚੀ ਅਤੇ ਪੁਲਸ ਕਰਮੀਆਂ ਤੋਂ ਰਾਜੇਸ਼ ਨੂੰ ਲੱਭਣ ਅਤੇ ਵਿਆਹ ਕਰਾਉਣ ਦੀ ਜਿੱਦ ਕਰਨ ਲੱਗੀ।
ਲੜਕੀ ਨੇ ਜਦੋਂ ਰਾਜੇਸ਼ ਵਿਰੁੱਧ ਸ਼ਿਕਾਇਤ ਕਰਨ ਨੂੰ ਕਿਹਾ ਤਾਂ ਉਸ ਸਮੇਂ ਪੁਲਸ ਨੇ ਅਜਿਹਾ ਨਹੀਂ ਕੀਤਾ, ਸਗੋਂ ਅਗਲੇ ਦਿਨ ਪੁਲਸ ਨੇ ਮਾਮਲਾ ਦਰਜ ਕਰ ਲਿਆ ਅਤੇ ਪੁਲਸ ਦੋਸ਼ੀ ਨੂੰ ਫੜਨ ਲਈ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।
ਹਿਮਾਚਲ ਦੀ ਇਸ ਖੂਬਸੂਰਤ ਹਸੀਨਾ ਨੇ ਲੁੱਟਿਆ ਸਾਰਿਆਂ ਦਾ ਦਿਲ (ਦੇਖੋ ਤਸਵੀਰਾਂ)
NEXT STORY