ਨਵੀਂ ਦਿੱਲੀ- ਅਸੀਂ ਰੋਜ਼ਾਨਾ ਔਰਤਾਂ ਨਾਲ ਹੋ ਰਹੀ ਛੇੜਛਾੜ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਸੁਣਦੇ ਹਾਂ ਪਰ ਤਾਂ ਵੀ ਸਾਡੀ ਸਰਕਾਰ ਇਸ ਨੂੰ ਲੈ ਕੇ ਕਦੇ ਗੰਭੀਰ ਨਹੀਂ ਹੋਈ। ਅਜਿਹਾ ਹੀ ਇਕ ਮਾਮਲਾ ਦਿੱਲੀ 'ਚ ਮੁੜ ਦੇਖਣ ਨੂੰ ਮਿਲਿਆ ਹੈ ਜੋ ਕਿ ਸਾਡੇ ਪੁਲਸ ਪ੍ਰਸ਼ਾਸਨ ਲਈ ਬਹੁਤ ਹੀ ਮਾੜੀ ਗੱਲ ਹੈ। ਦਿੱਲੀ 'ਚ ਇਨਾਂ ਦਿਨੀਂ ਮਹਿਲਾ ਸੁਰੱਖਿਆ ਨੂੰ ਲੈ ਕੇ ਹੜਕੰਪ ਮਚਿਆ ਹੋਇਆ ਹੈ। ਇਕ ਤੋਂ ਬਾਅਦ ਇਕ ਦਿੱਲੀ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਜਾਰੀ ਕੀਤੇ ਗਏ ਅਧਿਕਾਰਿਤ ਅੰਕੜੇ ਮੁਤਾਬਕ ਦਿੱਲੀ 'ਚ ਹੋਰ ਰੋਜ਼ 6 ਲੜਕੀਆਂ ਨਾਲ ਰੇਪ ਹੁੰਦਾ ਹੈ ਪਰ ਇਨ੍ਹਾਂ ਸਭ ਦੇ ਬਾਵਜੂਦ ਸਰਕਾਰ ਤੋਂ ਲੈ ਕੇ ਜਨਤਾ ਤੱਕ ਅੱਖਾਂ ਬੰਦ ਕੀਤੀਆਂ ਹੋਈਆਂ ਹਨ।
ਇਸੇ ਸੱਚਾਈ ਦੇ ਆਲੇ-ਦੁਆਲੇ ਘੁੰਮਦੀ ਇਕ ਸ਼ਾਰਟ ਫਿਲਮ ਇਨਾਂ ਦਿਨੀਂ ਸੋਸ਼ਲ ਮੀਡੀਆ 'ਚ ਖੂਬ ਵਾਇਰਲ ਹੋ ਰਹੀ ਹੈ। ਇਸ ਨੂੰ ਬੀਤੇ 15 ਦੰਸਬਰ ਨੂੰ ਯੂ-ਟਿਊਬ 'ਤੇ ਪਾਕੇਟ ਸ਼ਾਰਟ ਫਿਲਮ ਚੈਨਲ ਨੇ ਅਪਲੋਡ ਕੀਤਾ, ਜਿੱਥੇ ਇਸ ਨੂੰ 10454 ਵਾਰ ਦੇਖਿਆ ਜਾ ਚੁੱਕਾ ਹੈ। ਪਰ ਇਹ ਅਸਲ 'ਚ ਵਾਇਰਲ ਉਦੋਂ ਹੋਈ ਜਦੋਂ ਸੋਸ਼ਲ ਮੀਡੀਆ ਫੇਸਬੁੱਕ 'ਤੇ ਬਣੀ ਇਕ 'ਪਾਵਰ ਆਫ ਯੂਥ' ਨਾਂ ਦੀ ਕਮਿਊਨਿਟੀ ਨੇ ਇਸ ਨੂੰ ਸ਼ੇਅਰ ਕੀਤਾ। ਫੇਸਬੁੱਕ 'ਤੇ ਇਸ ਨੂੰ ਹੁਣ ਤੱਕ 114011 ਵਾਰ ਦੇਖਿਆ ਜਾ ਚੁੱਕਾ ਹੈ। ਜਦੋਂਕਿ ਇਸ ਨੂੰ ਕਰੀਬ ਚਾਰ ਹਜ਼ਾਰ ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ ਅਤੇ ਕਰੀਬ 5 ਹਜ਼ਾਰ ਲਾਈਕਸ ਮਿਲ ਚੁੱਕੇ ਹਨ।
ਪਾਕਿ ਨੇ ਮੁੜ ਕੀਤੀ ਜਗਬੰਦੀ ਦੀ ਉਲੰਘਣਾ
NEXT STORY