ਗੁਹਾਟੀ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਹੈਲੀਕਾਪਟਰ 'ਚ ਵੀਰਵਾਰ ਨੂੰ ਤਕਨੀਕੀ ਗੜਬੜੀ ਆ ਗਈ, ਜਿਸ ਤੋਂ ਬਾਅਦ ਉਸ ਨੂੰ ਐਮਰਜੈਂਸੀ ਸਥਿਤੀ 'ਚ ਤੇਜ਼ਪੁਰ ਹਵਾਈ ਫੌਜ ਠਿਕਾਣੇ 'ਚ ਉਤਰਨਾ ਪਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਿੰਘ ਦਾ ਹੈਲੀਕਾਪਟਰ ਹਵਾਈ ਫੌਜ ਠਿਕਾਣੇ ਤੋਂ ਕੋਕਰਾਝਾਰ ਲਈ ਰਵਾਨਾ ਹੋਇਆ ਸੀ। ਵਿਚ ਰਸਤੇ 'ਚ ਤਕਨੀਕੀ ਸਮੱਸਿਆ ਆ ਗਈ, ਜਿਸ ਕਾਰਨ ਉਸ ਨੂੰ ਵਾਪਸ ਤੇਜ਼ਪੁਰ ਆਉਣ ਲਈ ਮਜ਼ਬੂਰ ਹੋਣਾ ਪਿਆ। ਸਿੰਘ ਦੇ ਨਾਲ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਵੀ ਸਨ। ਸਿੰਘ ਨੂੰ ਇਕ ਘੰਟੇ ਦੀ ਦੇਰੀ ਹੋ ਗਈ ਅਤੇ ਉਹ ਕੋਕਰਾਝਾਰ ਤੋਂ ਇਕ ਹੋਰ ਹੈਲੀਕਾਪਟਰ ਦੇ ਆਉਣ 'ਤੇ ਹੀ ਰਵਾਨਾ ਹੋ ਗਏ। ਗ੍ਰਹਿ ਮੰਤਰੀ ਬੁੱਧਵਾਰ ਦੀ ਸ਼ਾਮਲ ਇੱਥੇ ਪੁੱਜੇ ਸਨ।
ਉਨ੍ਹਾਂ ਨੇ ਇਸ ਤੋਂ ਪਹਿਲਾਂ ਸੋਨਿਤਪੁਰ ਜ਼ਿਲੇ 'ਚ ਐੱਨ. ਡੀ. ਐੱਫ. ਬੀ. (ਐੱਸ) ਦੇ ਹਮਲੇ 'ਚ 43 ਲੋਕਾਂ ਅਤੇ ਪੁਲਸ ਗੋਲੀਬਾਰੀ 'ਚ ਤਿੰਨ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਸਥਿਤੀ ਦੀ ਸਮੀਖਿਆ ਕਰਨ ਲਈ ਵਿਸ਼ਵਨਾਥ ਚਰਿਆਲੀ ਦਾ ਦੌਰਾ ਕੀਤਾ। ਸਿੰਘ ਨੇ ਬੁੱਧਵਾਰ ਦੀ ਰਾਤ ਮੁੱਖ ਮੰਤਰੀ ਤਰੁਣ ਗੋਗੋਈ ਅਤੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਨਾਲ ਸਥਿਤੀ ਦੀ ਸਮੀਖਿਆ ਕੀਤੀ। ਸਿੰਗ ਦਾ ਹਿੰਸਾ ਪ੍ਰਭਾਵਿਤ ਸੋਨਿਤਪੁਰ ਅਤੇ ਕੋਕਰਾਝਾਰ ਜ਼ਿਲੇ ਦਾ ਦੌਰਾ ਕਰਨ ਦਾ ਪ੍ਰੋਗਰਾਮ ਸੀ। ਆਸਾਮ 'ਚ ਐੱਨ. ਡੀ. ਐੱਫ. ਬੀ. (ਐੱਸ) ਦੇ ਹਮਲੇ ਅਤੇ ਆਦਿਵਾਸੀਆਂ ਦੀ ਜਵਾਬੀ ਹਿੰਸਾ ਅਤੇ ਪੁਲਸ ਗੋਲੀਬਾਰੀ ਦੀ ਘਟਨਾ 'ਚ ਅਜੇ ਤੱਕ 78 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਜੰਮੂ-ਕਸ਼ਮੀਰ 'ਚ ਭਾਜਪਾ ਦਾ ਵੀ ਹੋਵੇਗਾ ਮੁੱਖ ਮੰਤਰੀ
NEXT STORY