ਮੁੰਬਈ-ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਨੇ ਅਦਾਕਾਰਾ ਜੈਕਲੀਨ ਫਰਨਾਡੀਜ਼ ਨਾਲ ਕੀਤੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ। ਸਲਮਾਨ ਖਾਨ ਨੂੰ ਫਿਲਮ ਇੰਡਸਟਰੀ ਵਿਚ 'ਮੈਨ ਆਫ ਕਮਿਟਮੈਂਟ' ਕਿਹਾ ਜਾਂਦਾ ਹੈ। ਉਹ ਜੇ ਕਿਸੇ ਨਾਲ ਵਾਅਦਾ ਕਰ ਲੈਣ ਤਾਂ ਉਹ ਉਸ ਵਾਅਦੇ ਨੂੰ ਪੂਰਾ ਵੀ ਕਰਦੇ ਹਨ। ਉਨ੍ਹਾਂ ਨੇ ਹਾਲ ਹੀ ਵਿਚ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਕਮਿਟਮੈਂਟ ਰੀਲ ਲਾਈਫ ਵਿਚ ਨਹੀਂ, ਸਗੋਂ ਰੀਅਲ ਲਾਈਫ ਵਿਚ ਪੂਰਾ ਕਰ ਦਿਖਾਇਆ ਹੈ। ਸਲਮਾਨ ਨੇ ਸ਼੍ਰੀਲੰਕਾ ਵਿਚ ਫਿਲਮ 'ਰੈੱਡੀ' ਦੀ ਸ਼ੂਟਿੰਗ ਦੌਰਾਨ ਇਕ ਆਈ ਚੈੱਕਅਪ ਕੈਂਪ ਲਗਵਾਇਆ ਸੀ। ਇਸ ਦੌਰਾਨ ਜੈਕਲੀਨ ਵੀ ਉਥੇ ਮੌਜ਼ੂਦ ਸੀ। ਸਲਮਾਨ ਨੇ ਜੈਕਲੀਨ ਨਾਲ ਵਾਅਦਾ ਕੀਤਾ ਸੀ ਕਿ ਉਹ ਜਦੋਂ ਦੁਬਾਰਾ ਸ਼੍ਰੀਲੰਕਾ ਆਉਣਗੇ ਤਾਂ ਆਈ ਚੈੱਕਅਪ ਕੈਂਪ ਜ਼ਰੂਰ ਲਗਾਉਣਗੇ। ਹਾਲ ਹੀ ਵਿਚ ਜਦੋਂ ਸਲਮਾਨ ਜੈਕਲੀਨ ਨਾਲ ਸ਼੍ਰੀਲੰਕਾ ਵਿਚ ਚੋਣ ਪ੍ਰਚਾਰ ਕਰਨ ਗਏ ਤਾਂ ਉਨ੍ਹਾਂ ਲੋੜਵੰਦਾਂ ਲਈ ਅੱਖਾਂ ਦੇ ਚੈੱਕਅਪ ਕੈਂਪ ਦਾ ਆਯੋਜਨ ਕੀਤਾ। ਇਸ ਤਰ੍ਹਾਂ ਸਲਮਾਨ ਨੇ ਜੈਕਲੀਨ ਨਾਲ ਕੀਤੇ ਵਾਅਦੇ ਨੂੰ ਪੂਰਾ ਕਰ ਦਿੱਤਾ।
ਅਮਿਤਾਭ ਤੇ ਇਲਯਰਾਜਾ ਦੋਵੇਂ ਜਨੂੰਨੀ ਕਲਾਕਾਰ : ਆਰ. ਬਾਲਕੀ
NEXT STORY