* ਹਮੇਸ਼ਾ ਸਹਿਜ ਤੇ ਸਰਲ ਰਹਿਣ ਨਾਲ ਅੰਦਰੂਨੀ ਖੁਸ਼ੀ ਮਿਲਦੀ ਹੈ।
* ਸਾਰੇ ਕਰਮਾਂ ਵਿਚ ਆਤਮ ਗਿਆਨ ਨੂੰ ਸਰਵਉੱਤਮ ਮੰਨਣਾ ਚਾਹੀਦਾ ਹੈ ਕਿਉਂਕਿ ਇਹ ਸਭ ਤੋਂ ਚੰਗੀ ਵਿੱਦਿਆ ਹੈ। ਇਸ ਨਾਲ ਮੁਕਤੀ ਮਿਲਦੀ ਹੈ।
* ਸਾਰੇ ਜੀਵਾਂ ਪ੍ਰਤੀ ਮੰਗਲ ਕਾਮਨਾ ਧਰਮ ਦਾ ਮੁੱਖ ਉਦੇਸ਼ ਹੈ।
* ਸਭ ਕੁਝ ਹੋਣ 'ਤੇ ਵੀ ਜੇ ਮਨੁੱਖ ਕੋਲ ਸਿਹਤ ਨਹੀਂ ਤਾਂ ਸਮਝੋ ਕਿ ਉਸ ਕੋਲ ਕੁਝ ਵੀ ਨਹੀਂ ਹੈ।
* ਸਭ ਤੋਂ ਵੱਡਾ ਦੁਖੀ ਤੇ ਕਮਜ਼ੋਰ ਵਿਅਕਤੀ ਉਹ ਹੈ, ਜਿਸ ਦਾ ਖੁਦ 'ਤੇ ਕਾਬੂ ਨਹੀਂ।
* ਸਭ ਤੋਂ ਵੱਡਾ ਅਮੀਰ ਉਹ ਨਹੀਂ ਜਿਸ ਕੋਲ ਸਭ ਕੁਝ ਹੈ, ਸਗੋਂ ਉਹ ਹੈ ਜਿਸ ਦੀਆਂ ਲੋੜਾਂ ਘੱਟ ਤੋਂ ਘੱਟ ਹਨ।
* ਸਾਰੇ ਕੰਮ ਆਪਣੇ-ਆਪ ਹੁੰਦੇ ਰਹਿਣਗੇ, ਫਿਰ ਵੀ ਤੁਸੀਂ ਕੰਮ ਕਰਦੇ ਰਹੋ। ਲਗਾਤਾਰ ਕੰਮ ਕਦੇ ਰਹੋ, ਇਹ ਸੋਚ ਕੇ ਕਿ ਅਸੀਂ ਜਾ ਰਹੇ ਹਾਂ, ਬਸ ਹੁਣ ਜਾ ਰਹੇ ਹਾਂ।
* ਸਮਾਂ ਕੀਮਤੀ ਹੈ, ਇਸ ਨੂੰ ਵਿਅਰਥ ਨਸ਼ਟ ਨਾ ਕਰੋ। ਤੁਸੀਂ ਸਮਾਂ ਦੇ ਕੇ ਪੈਸਾ ਪੈਦਾ ਕਰ ਸਕਦੇ ਹੋ ਅਤੇ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਖਰੀਦ ਸਕਦੇ ਹੋ ਪਰ ਯਾਦ ਰੱਖੋ ਕਿ ਸਭ ਕੁਝ ਦੇ ਕੇ ਵੀ ਸਮਾਂ ਹਾਸਲ ਨਹੀਂ ਕੀਤਾ ਜਾ ਸਕਦਾ ਜਾਂ ਬੀਤੇ ਸਮੇਂ ਨੂੰ ਵਾਪਸ ਨਹੀਂ ਲਿਆ ਸਕਦੇ।
* ਸਮੇਂ ਨੂੰ ਨਿਯਮਿਤਤਾ ਦੇ ਬੰਧਨਾਂ ਵਿਚ ਬੰਨ੍ਹਿਆ ਜਾਣਾ ਚਾਹੀਦਾ ਹੈ।
* ਸਮਾਂ ਉਸ ਵਿਅਕਤੀ ਦਾ ਨਾਸ਼ ਕਰ ਦਿੰਦਾ ਹੈ, ਜੋ ਉਸ ਨੂੰ ਨਸ਼ਟ ਕਰਦਾ ਹੈ।
* ਸਮਾਂ ਇਕ ਵੱਡਾ ਡਾਕਟਰ ਹੈ।
* ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ।
* ਸਮੇਂ ਦੀ ਕਦਰ ਕਰੋ। ਹਰੇਕ ਦਿਨ ਇਕ ਜੀਵਨ ਹੈ। ਇਕ ਮਿੰਟ ਵੀ ਫਜ਼ੂਲ ਨਾ ਗੁਆਓ। ਜ਼ਿੰਦਗੀ ਦੀ ਸੱਚੀ ਕੀਮਤ ਸਾਡੇ ਸਮੇਂ ਦਾ ਇਕ-ਇਕ ਪਲ ਠੀਕ ਵਰਤਣ ਵਿਚ ਹੈ।
* ਸਮੇਂ ਦੀ ਸਦਵਰਤੋਂ ਹੀ ਤਰੱਕੀ ਦਾ ਮੂਲ ਮੰਤਰ ਹੈ।
* ਸੰਘਰਸ਼ ਹੀ ਜੀਵਨ ਹੈ। ਸੰਘਰਸ਼ ਤੋਂ ਬਚੇ ਰਹਿ ਸਕਣਾ ਕਿਸੇ ਲਈ ਵੀ ਸੰਭਵ ਨਹੀਂ।
* ਸੇਵਾ ਦਾ ਰਸਤਾ ਗਿਆਨ, ਤੱਪ, ਯੋਗ ਆਦਿ ਦੇ ਰਸਤੇ ਤੋਂ ਵੀ ਉੱਚਾ ਹੈ।
* ਸਵਾਰਥ, ਹੰਕਾਰ ਤੇ ਲਾਪ੍ਰਵਾਹੀ ਦੀ ਮਾਤਰਾ ਵਧ ਜਾਣਾ ਵੀ ਕਿਸੇ ਵਿਅਕਤੀ ਦੇ ਪਤਨ ਦਾ ਕਾਰਨ ਹੁੰਦਾ ਹੈ।
ਜੇ ਉਦਾਸੀ ਨਾ ਹੋਵੇ ਤਾਂ ਖੁਸ਼ੀ ਦੀ ਕੋਈ ਅਹਿਮੀਅਤ ਨਹੀਂ
NEXT STORY