ਨਵੀਂ ਦਿੱਲੀ- ਸੰਸਾਰਕ ਪੱਧਰ 'ਤੇ ਦੋਹਾਂ ਕੀਮਤੀ ਧਾਤਾਂ 'ਚ ਆਈ ਭਾਰੀ ਗਿਰਾਵਟ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 200 ਰੁਪਏ ਡਿਗ ਕੇ 27160 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਅਤੇ ਕੌਮਾਂਤਰੀ ਦਬਾਅ ਦੇ ਵਿਚਾਲੇ ਸਥਾਨਕ ਪੱਧਰ 'ਤੇ ਉਦਯੋਗਿਕ ਮੰਗ ਉਤਰਨ ਨਾਲ ਚਾਂਦੀ 1065 ਰੁਪਏ ਹੇਠਾਂ ਆ ਕੇ 36235 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਕੌਮਾਂਤਰੀ ਪੱਧਰ 'ਤੇ ਲੰਦਨ ਅਤੇ ਨਿਊਯਾਰਕ ਦੇ ਬਾਜ਼ਾਰਾਂ 'ਚ ਪੂਰੇ ਹਫਤੇ ਦੇ ਦੌਰਾਨ ਸੋਨਾ 11.35 ਡਾਲਰ ਉਤਰ ਕੇ 1183.76 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਮਰੀਕੀ ਸੋਨਾ ਵਾਅਦਾ ਵੀ 9.10 ਡਾਲਰ ਡਿਗ ਕੇ 1195.30 ਡਾਲਰ ਪ੍ਰਤੀ ਔਂਸ ਰਿਹਾ।
ਕਾਰੋਬਾਰੀਆਂ ਨੇ ਦੱਸਿਆ ਕਿ ਸੰਸਾਰਕ ਬਾਜ਼ਾਰ 'ਚ ਪੂਰਾ ਹਫਤਾ ਪੀਲੀ ਧਾਤ ਦੇ ਲਈ ਉਥਲ-ਪੁਥਲ ਭਰਿਆ ਰਿਹਾ। ਪਹਿਲੇ ਦਿਨ ਸੋਮਵਾਰ ਨੂੰ ਇਕ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇ ਨਾਲ ਖੁਲ੍ਹਣ ਵਾਲੇ ਸੋਨੇ ਨੇ ਮੰਗਲਵਾਰ ਨੂੰ 2 ਫੀਸਦੀ ਦੀ ਛਲਾਂਗ ਲਗਾਈ ਅਤੇ ਬੁੱਧਵਾਰ ਨੂੰ ਡੇਢ ਫੀਸਦੀ ਉਤਰ ਗਿਆ।
ਵੀਰਵਾਰ ਨੂੰ ਨਵੇਂ ਸਾਲ ਦੇ ਮੌਕੇ 'ਤੇ ਬਾਜ਼ਾਰ ਬੰਦ ਰਹੇ ਜਦੋਂਕਿ ਸ਼ੁੱਕਰਵਾਰ ਨੂੰ ਮਜ਼ਬੂਤ ਡਾਲਰ ਅਤੇ ਕਮਜ਼ੋਰ ਅਮਰੀਕੀ ਉਦਯੋਗਿਕ ਉਤਪਾਦਨ ਦੇ ਵਿਚਾਲੇ ਇਹ 0.2 ਫੀਸਦੀ ਚੜ੍ਹ ਗਿਆ। ਸ਼ੁੱਕਰਵਾਰ ਨੂੰ ਮਜ਼ਬੂਤੀ 'ਤੇ ਬੰਦ ਹੋਣ ਤੋਂ ਪਹਿਲੇ ਇਸ ਨੇ 01 ਦਸੰਬਰ 2014 ਦੇ ਬਾਅਦ ਦਾ ਘੱਟੋ-ਘੱਟ ਪੱਧਰ 1168.25 ਡਾਲਰ ਪ੍ਰਤੀ ਔਂਸ ਨੂੰ ਵੀ ਛੋਹਿਆ। ਇਸ ਦੌਰਾਨ ਚਾਂਦੀ 'ਚ ਵੀ 0.43 ਡਾਲਰ ਦੀ ਗਿਰਾਵਟ ਰਹੀ ਅਤੇ ਇਹ 16.09 ਡਾਲਰ ਪ੍ਰਤੀ ਔਂਸ ਬੋਲੀ ਗਈ।
ਹੁਣ ਤੁਸੀਂ ਦੂਜਿਆਂ ਦੇ ਮੋਬਾਈਲ ਤੋਂ ਵੀ ਡਿਲੀਟ ਕਰ ਸਕੋਗੇ ਮੈਸੇਜ, ਫੋਟੋ ਜਾਂ ਵੀਡੀਓ
NEXT STORY