ਨਵੀਂ ਦਿੱਲੀ- ਵਿਦੇਸ਼ੀ ਨਿਵੇਸ਼ ਵਿਕਾਸ ਬੋਰਡ (ਐੱਫ.ਆਈ.ਪੀ.ਬੀ.) ਦੀ ਬੈਠਕ 22 ਜਨਵਰੀ ਨੂੰ ਹੋਵੇਗੀ ਜਿਸ 'ਚ ਪ੍ਰਤੱਖ ਵਿਦੇਸੀ ਨਿਵੇਸ਼ (ਐੱਫ.ਡੀ.ਆਈ.) ਦੇ 36 ਪ੍ਰਸਤਾਵਾਂ 'ਤੇ ਵਿਚਾਰ ਕੀਤਾ ਜਾਵੇਗਾ।
ਇਸ ਸਾਲ ਬੋਰਡ ਦੀ ਇਹ ਪਹਿਲੀ ਬੈਠਕ ਹੋਵੇਗੀ। ਇਸ 'ਚ ਜਿਨ੍ਹਾਂ ਪ੍ਰਸਤਾਵਾਂ 'ਤੇ ਵਿਚਾਰ ਕੀਤਾ ਜਾਵੇਗਾ ਉਨ੍ਹਾਂ 'ਚ ਇੰਡੀਅਨ ਐਨਰਜੀ ਐੱਕਸਚੇਂਜ, ਵੀਆਕਾਮ 18 ਮੀਡੀਆ, ਗਲੇਨਮਾਰਕ ਫਾਰਮਾਸਿਊਟਿਕਲਸ ਅਤੇ ਜਾਨਸਨ ਐਂਡ ਜਾਨਸਨ ਦਾ ਪ੍ਰਸਤਾਵ ਸ਼ਾਮਲ ਹੈ।
ਇਸ ਤੋਂ ਇਲਾਵਾ ਜੇ.ਪੀ. ਮਾਰਗਨ ਐਸੇਟ ਮਾਰਕਿਟਿੰਗ (ਏਸ਼ੀਆ), ਟਚਸਟੋਨ ਟਰੱਸਟ, ਬਲਿਊਸਟਰਾ ਇਨਫੋਟੇਕ, ਅਰਵਿੰਦੋ, ਫਾਰਮਾ, ਹਾਸਪਿਰਾ ਪੀ.ਟੀ.ਈ. ਸਾਈ ਲਾਈਫ ਸਾਈਂਸਿਜ਼, ਮਾਇਲੇਨ ਲੈਬੋਰਟਰੀਜ਼ ਆਦਿ ਦੇ ਪ੍ਰਸਤਾਵਾਂ 'ਤੇ ਵੀ ਵਿਚਾਰ ਕੀਤਾ ਜਾਵੇਗਾ।
ਸੀ.ਡੀ.ਐਮ.ਏ. ਸਪੋਰਟ ਵਾਲਾ ਲਾਵਾ ਈ.ਜੀ.932 ਲਾਂਚ
NEXT STORY