ਨਵੀਂ ਦਿੱਲੀ- ਲਾਵਾ ਨੇ ਸੀ.ਡੀ.ਐਮ.ਏ. ਸਪੋਰਟ ਵਾਲਾ ਆਪਣਾ ਨਵਾਂ ਡਿਊਲ ਸਿਮ ਸਮਾਰਟਫੋਨ ਲਾਵਾ ਈ.ਜੀ.932 ਲਾਂਚ ਕੀਤਾ ਹੈ। ਲਾਵਾ ਦਾ ਇਹ ਲੇਟੇਸਟ ਫੋਨ ਹੁਣ ਆਨਲਾਈਨ ਉਪਲੱਬਧ ਹੈ। ਇਸ ਦੀ ਕੀਮਤ 11989 ਰੁਪਏ ਹੈ। ਇਹ ਫੋਨ ਐਂਡਰਾਇਡ ਵੀ4.3 ਜੇਲੀ ਬੀਨ 'ਤੇ ਚੱਲਦਾ ਹੈ ਪਰ ਇਸ 'ਚ ਐਂਡਰਾਇਡ ਕਿਟਕੈਟ ਤਕ ਅਪਗ੍ਰੇਡ ਕੀਤਾ ਜਾ ਸਕਦਾ ਹੈ।
ਇਸ ਫੋਨ 'ਚ 5 ਇੰਚ ਆਈ.ਪੀ.ਐਸ. ਡਿਸਪਲੇ, 1.2 ਗੀਗਾਹਾਰਟਜ਼ ਕਵਾਡ ਕੋਰ ਪ੍ਰੋਸੈਸਰ, 1 ਜੀ.ਬੀ. ਰੈਮ, 4 ਜੀ.ਬੀ. ਇੰਟਰਨਲ ਸਟੋਰੇਜ ਵਰਗੇ ਫੀਚਰਸ ਹਨ। ਇਸ ਫੋਨ 'ਚ ਇਕ ਸਿਮ 'ਤੇ 3ਜੀ ਸੀ.ਡੀ.ਐਮ.ਏ. ਸਪੋਰਟ ਅਤੇ ਦੂਜੀ ਸਿਮ 'ਤੇ ਜੀ.ਐਸ.ਐਮ. ਸਪੋਰਟ ਹੈ। ਇਸ 'ਚ ਐਲ.ਈ.ਡੀ. ਫਲੈਸ਼ ਨਾਲ 5 ਮੈਗਾਪਿਕਸਲ ਰਿਅਰ ਕੈਮਰਾ ਅਤੇ 0.3 ਮੈਗਾਪਿਕਸਲ ਫਰੰਟ ਫੇਸਿੰਗ ਕੈਮਰਾ ਹੈ। ਇਸ ਦੀ ਬੈਟਰੀ 2000 ਐਮ.ਏ.ਐਚ. ਦੀ ਹੈ।
ਰਲੇਵੇਂ ਅਤੇ ਐਕਵਾਇਰ ਦੇ ਬਾਰੇ 'ਚ ਫੈਸਲਾ ਬੈਂਕ ਖੁਦ ਕਰਨਗੇ ਨਾ ਕਿ ਸਰਕਾਰ
NEXT STORY