ਨਵੀਂ ਦਿੱਲੀ- ਸੋਸ਼ਲ ਮੀਡੀਆ ਅਤੇ ਡਿਜੀਟਲ ਮਾਧਿਅਮਾਂ 'ਤੇ ਲੋਕਪ੍ਰਿਯਤਾ ਦੇ ਮਾਮਲੇ ਵਿਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਮਹੱਤਵਪੂਰਨ 'ਮੇਕ ਇਨ ਇੰਡੀਆ' ਪ੍ਰੋਗਰਾਮ ਨੇ ਹੁਣ ਤੱਕ ਦੇ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਤ ਇਹ ਹੈ ਕਿ ਪ੍ਰੋਗਰਾਮ ਦੇ ਫੇਸਬੁਕ ਪੇਜ 'ਤੇ ਹਰ ਤਿੰਨ ਸਕਿੰਟ 'ਚ ਇਕ ਵਿਅਕਤੀ ਜੁੜ ਜਾਂਦਾ ਹੈ।
ਉਦਯੋਗਿਕ ਨੀਤੀ ਅਤੇ ਸੰਵਰਧਨ ਵਿਭਾਗ (ਡੀ.ਆਈ.ਪੀ.ਪੀ.) ਦੀ ਅਗਵਾਈ ਵਿਚ ਚਲਾਏ ਜਾ ਰਹੇ ਇਸ ਪ੍ਰੋਗਰਾਮ ਦਾ ਉਦੇਸ਼ ਘਰੇਲੂ ਅਤੇ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿਚ ਵਿਨਿਰਮਾਣ ਦੇ ਲਈ ਉਤਸ਼ਾਹਤ ਕਰਨਾ ਹੈ ਜਿਸ ਨਾਲ ਦੇਸ਼ ਨੂੰ ਦੁਨੀਆ ਦੇ ਨਕਸ਼ੇ 'ਤੇ ਵਿਨਿਰਮਾਣ ਹਬ ਦੇ ਰੂਪ 'ਚ ਸਥਾਪਤ ਕੀਤਾ ਜਾ ਸਕੇ ਅਤੇ ਇੱਥੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ।
ਸਰਕਾਰੀ ਅੰਕੜਿਆਂ ਦੇ ਮੁਤਾਬਕ ਲਾਂਚਿੰਗ ਦੇ ਸ਼ੁਰੂਆਤੀ ਤਿੰਨ ਮਹੀਨਿਆਂ 'ਚ ਹੀ ਵੱਖ-ਵੱਖ ਸੋਸ਼ਲ ਮੀਡੀਆ ਸਾਈਟਸ 'ਤੇ ਇਸ ਦੀ ਪਹੁੰਚ 2 ਅਰਬ ਤੋਂ ਜ਼ਿਆਦਾ ਲੋਕਾਂ ਤੱਕ ਹੋ ਚੁੱਕੀ ਹੈ। ਫੇਸਬੁਕ 'ਤੇ ਇਸ ਦੇ ਫੈਨ ਦੀ ਗਿਣਤੀ 30 ਲੱਖ ਨੂੰ ਪਾਰ ਕਰ ਚੁੱਕੀ ਹੈ ਜਦੋਂਕਿ ਟਵਿਟਰ 'ਤੇ ਇਸ ਦੇ 2 ਲੱਖ 63 ਹਜ਼ਾਰ ਫੋਲੋਵਰ ਹਨ। ਪ੍ਰੋਗਰਾਮ ਦੇ ਲਾਚਿੰਗ ਪ੍ਰੋਗਰਾਮ ਨੂੰ ਯੂ ਟਿਊਬ 'ਤੇ 5 ਲੱਖ 70 ਹਜ਼ਾਰ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ ਜਦੋਂਕਿ ਵੈੱਬਪੇਜ ਦੁਨੀਆ ਦੇ 17 ਲੱਖ ਲੋਕਾਂ ਵੱਲੋਂ ਕੁਲ 55 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ। ਦੇਸ਼ ਦੇ ਕਿਸੇ ਵੀ ਹੋਰ ਸਰਕਾਰੀ ਪ੍ਰੋਗਰਾਮ ਨੂੰ ਇਸ ਤਰ੍ਹਾਂ ਦਾ ਉਤਸ਼ਾਹਜਨਕ ਹੁੰਗਾਰਾ ਨਹੀਂ ਮਿਲਿਆ ਸੀ।
ਨੋਟ 4 'ਚ ਚਿਪਸੈਟ ਨੂੰ ਲੈ ਕੇ ਸਾਹਮਣੇ ਆਇਆ ਸੱਚ
NEXT STORY