ਨਵੀਂ ਦਿੱਲੀ- ਪਿੱਛਲੇ ਮਹੀਨੇ ਸੈਮਸੰਗ ਨੇ ਗਲੈਕਸੀ ਨੋਟ ਸੀਰੀਜ਼ ਦਾ ਗਲੈਕਸੀ ਨੋਟ 4 ਐਸ ਐਲ.ਟੀ.ਈ. ਮਾਡਲ ਪੇਸ਼ ਕੀਤਾ ਪਰ ਕੰਪਨੀ ਵਲੋਂ ਇਸ 'ਚ ਵਰਤੋਂ ਕੀਤੇ ਗਏ ਪ੍ਰੋਸੈਸਰ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਹਾਲਾਂਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸੀ ਕਿ ਸੈਮਸੰਗ ਵਲੋਂ ਕਵਾਲਕਾਮ ਦੀ ਪਹਿਲੀ ਸਨੈਪਡਰੈਗਨ 810 ਚਿਪਸੈਟ ਦੀ ਵਰਤੋਂ ਕੀਤੀ ਗਈ ਹੈ ਪਰ ਹੁਣ ਇਸ ਗੱਲ ਤੋਂ ਪਰਦਾ ਉੱਠ ਗਿਆ ਹੈ ਕਿ ਗਲੈਕਸੀ ਨੋਟ 4 'ਚ ਕਿਹੜੇ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਕ ਜਾਪਾਨੀ ਵੈਬਸਾਈਟ ਅਨੁਸਾਰ ਕਿਹਾ ਗਿਆ ਹੈ ਕਿ ਸੈਮਸੰਗ ਨੇ ਗਲੈਕਸੀ ਨੋਟ 4 ਦੇ ਐਲ.ਈ.ਟੀ. ਮਾਜਲ 'ਚ ਕੰਪਨੀ ਵਲੋਂ ਬਣਾਏ ਗਏ ਐਕਸੀਨਾਨ ਚਿਪਸੈਟ ਦੀ ਵਰਤੋਂ ਕੀਤੀ ਗਈ ਹੈ। ਗਲੈਕਸੀ ਨੋਟ 4 ਐਸ-ਐਲ.ਈ.ਟੀ. ਐਕਸੀਨਾਨ 5433 ਪ੍ਰੋਸੈਸਰ ਵਾਲਾ ਮਾਡਲ ਇਸ ਸਮਾਰਟਫੋਨ ਦੀ ਤੀਜਾ ਮਾਡਲ ਹੈ।
ਕੰਪਨੀ ਵਲੋਂ ਨੋਟ 4 ਦੇ ਇਸ ਮਾਡਲ 'ਚ ਐਕਸੀਨਾਨ 7 ਓਕਟਾ ਅਤੇ ਸਨੈਪਡਰੈਗਨ 805 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਸੈਮਸੰਗ ਗਲੈਕਸੀ ਨੋਟ 4 ਐਸ-ਐਲ.ਈ.ਟੀ. ਮਾਡਲ ਇਸ ਮਹੀਨੇ ਦੇ ਮੱਧ ਅਤੇ ਇਲੈਕਟ੍ਰੋਨਿਕ ਸ਼ੋਅ ਸੀ.ਈ.ਐਸ. 2015 'ਚ ਪੇਸ਼ ਕੀਤਾ ਜਾਵੇਗਾ।
ਪਾਕਿਸਤਾਨੀ ਫਰਮ ਨੇ ਭਾਰਤ 'ਚ ਕਾਲੀਨ ਵੇਚਣ ਦੀ ਇਜਾਜ਼ਤ ਮੰਗੀ
NEXT STORY