ਨਵੀਂ ਦਿੱਲੀ- ਜਦੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬੈਂਕਾਂ ਨੂੰ ਇਹ ਕਿਹਾ ਹੈ ਕਿ ਉਹ ਲੋਕਾਂ ਨੂੰ ਆਪਣੀ ਬਚਤ ਸੋਨੇ ਦੀ ਬਜਾਏ ਫਿਕਸਡ ਡਿਪਾਜ਼ਿਟ 'ਚ ਲਗਾਉਣ ਦੇ ਲਈ ਤਿਆਰ ਕਰਨ ਤਾਂ ਉਨ੍ਹਾਂ ਦਾ ਕਹਿਣਾ ਸਹੀ ਸੀ ਕਿ ਕਿਉਂਕਿ ਵਿਅਕਤੀਗਤ ਵਿੱਤ ਪ੍ਰਬੰਧਕਾਂ ਦੀ ਵੀ ਇਹੋ ਸਲਾਹ ਹੁੰਦੀ ਹੈ। ਪਿਛਲੇ 2 ਸਾਲਾਂ 'ਚ ਸੋਨੇ ਦੇ ਨਿਵੇਸ਼ਕਾਂ ਨੂੰ ਸਾਲਾਨਾ ਆਧਾਰ 'ਤੇ ਨੁਕਸਾਨ ਹੋਇਆ ਹੈ ਜਦੋਂਕਿ ਸਾਲ 2014 'ਚ ਹੋਰ ਪਰਿਸੰਪਤੀ ਵਰਗਾਂ ਨੇ ਹਾਂ ਪੱਖੀ ਪ੍ਰਤੀਫਲ ਦਿੱਤਾ ਹੈ ਅਤੇ ਮਹਿੰਗਾਈ ਦੇ ਸਮਾਯੋਜਨ ਤੋਂ ਬਾਅਦ ਦੇਖੀਏ ਤਾਂ ਅਸਲ ਪ੍ਰਤੀਫਲ ਹਾਂ ਪੱਖੀ ਰਿਹਾ ਹੈ। ਸਾਲ 2014 'ਚ ਕੀਮਤ ਦੇ ਲਿਹਾਜ਼ ਨਾਲ ਸੋਨਾ 7.3 ਫੀਸਦੀ ਟੁੱਟਿਆ ਹੈ, ਜਦੋਂਕਿ 2013 'ਚ ਇਹ 4.1 ਫੀਸਦੀ ਹੇਠਾਂ ਰਿਹਾ ਸੀ। ਜੇਕਰ ਮੁਦਰਾਸਫਿਤੀ ਦੇ ਅਸਰ ਨੂੰ ਵੀ ਸ਼ਾਮਲ ਕਰਦੇ ਹਾਂ ਤਾਂ ਸਾਲ 2014 'ਚ ਸੋਨੇ ਦੇ ਨਿਵੇਸ਼ਕਾਂ ਨੂੰ 14.7 ਫੀਸਦੀ ਨੁਕਸਾਨ ਹੋਇਆ ਹੈ ਜਦੋਂਕਿ ਹੋਰ ਪਰਿਸੰਪਤੀਆਂ ਵਰਗਾਂ ਜਿਵੇ ਸ਼ੇਅਰ ਬਾਂਡ, ਬੈਂਕ ਫਿਕਸਡ ਡਿਪਾਜ਼ਿਟ ਨੇ 2014 'ਚ ਹਾਂ ਪੱਖੀ ਪ੍ਰਤੀਫਲ ਦਿੱਤਾ ਹੈ।
ਦੂਜੇ ਸ਼ਬਦਾਂ ਵਿਚ ਪਿਛਲੇ 2 ਸਾਲਾਂ ਦੇ ਦੌਰਾਨ ਭਾਰਤ 'ਚ ਮਹਿੰਗਾਈ ਤੋਂ ਬਚਾਅ 'ਚ ਸੋਨਾ ਅਸਫਲ ਰਿਹਾ ਹੈ। ਸਾਲ 2014 'ਚ ਸ਼ੇਅਰ ਤੋਂ ਇਲਾਵਾ ਬੈਂਕ ਜਮ੍ਹਾ ਨੇ ਮਹਿੰਗਾਈ ਦੇ ਸਮਾਯੋਜਨ ਦੇ ਬਾਅਦ 1.6 ਫੀਸਦੀ ਅਸਲ ਪ੍ਰਤੀਫਲ ਦਿੱਤਾ ਹੈ ਅਤੇ ਸਰਕਾਰੀ ਬਾਂਡਾਂ ਨੇ 1.4 ਫੀਸਦੀ ਅਸਲ ਪ੍ਰਤੀਫਲ ਦਿੱਤਾ ਹੈ।
ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਵਿੱਤੀ ਯੋਜਨਾਵਾਂ 'ਚ ਬੈਂਕ ਜਮ੍ਹਾ ਬਿਹਤਰ ਬਦਲ ਦੇ ਰੂਪ ਵਿਚ ਉਭਰਿਆ ਹੈ। ਪ੍ਰਧਾਨਮੰਤਰੀ ਨੇ ਕਿਹਾ ਵੀ, ''ਬੈਂਕਾਂ ਦੇ ਲਈ ਸਭ ਤੋਂ ਵੱਡੀ ਚੁਣੌਤੀ ਨਿਵੇਸ਼ਕਾਂ ਨੂੰ ਇਸ ਗੱਲ ਦੇ ਲਈ ਰਾਜ਼ੀ ਕਰਨਾ ਹੈ ਕਿ ਬੈਂਕ ਜਮ੍ਹਾ ਵੀ ਓਨੀ ਹੀ ਸਰੁੱਖਿਅਤ ਅਤੇ ਭਰੋਸੇਯੋਗ ਹੈ ਜਿੰਨਾ ਕਿ ਉਹ ਸੋਨੇ ਨੂੰ ਮੰਨਦੇ ਹਨ। ''
ਕੋਟਕ ਮਿਊੁਚੁਅਲ ਫੰਡ ਦੀ ਮੁੱਖ ਨਿਵੇਸ਼ ਅਧਿਕਾਰੀ (ਕਰਜ਼ਾ) ਅਤੇ ਉਤਪਾਦ ਦੀ ਪ੍ਰਮੁੱਖ ਲਕਸ਼ਮੀ ਅਈਅਰ ਨੇ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ, '' ਜੇਕਰ ਅਮਰੀਕਾ ਵਿਆਜ ਦਰਾਂ ਨੂੰ ਵਧਾਉਂਦਾ ਹੈ (2015 ਦੇ ਮੱਧ 'ਚ ਅਜਿਹਾ ਹੋ ਸਕਦਾ ਹੈ) ਤਾਂ ਨਿਵੇਸ਼ਕ ਸੋਨੇ 'ਚ ਕਮਜ਼ੋਰ ਪ੍ਰਤੀਫਲ ਦੇ ਲਈ ਤਿਆਰ ਰਹਿਣ। ਸਾਲ 2008 ਦੇ ਵਿੱਤੀ ਸੰਕਟ ਤੋਂ ਬਾਅਦ ਸੋਨੇ 'ਚ ਬਹੁਤ ਹੀ ਜ਼ਿਆਦਾ ਪ੍ਰਤੀਫਲ ਮਿਲਿਆ ਸੀ ਪਰ ਹੁਣ ਇਹ ਸੰਭਨ ਨਜ਼ਰ ਨਹੀਂ ਆ ਰਿਹਾ। ਸੋਨਾ ਵਰਤਮਾਨ ਪੱਧਰਾਂ ਤੋਂ 200 ਡਾਲਰ ਹੋਰ ਡਿਗ ਸਕਦਾ ਹੈ। ਫਿਕਸਡ ਡਿਪਾਜ਼ਿਟ ਦੇ ਲਿਹਾਜ਼ ਨਾਲ ਸਾਲ 2015 ਵਿਚ ਵਿਆਜ ਦਰਾਂ ਵਿਚ 50 ਤੋਂ 100 ਆਧਾਰ ਅੰਕਾਂ ਦੀ ਕਟੌਤੀ ਹੋ ਸਕਦੀ ਹੈ। ਇਸ ਮਾਹੌਲ ਵਿਚ ਸਮਾਂ ਮਿਆਦ ਫੰਡ ਅਤੇ ਸੰਚਤ ਫੰਡ ਬਿਹਤਰ ਬਦਲ ਹੋ ਸਕਦੇ ਹਨ। ਜੇਕਰ ਵਿਆਜ ਦਰਾਂ 'ਚ ਉਮੀਦ ਦੇ ਮੁਤਾਬਕ ਕਟੌਤੀ ਹੁੰਦੀ ਹੈ ਤਾਂ ਸਮਾਂ ਮਿਆਦ ਫੰਡ 12-15 ਫੀਸਦੀ ਅਤੇ ਸੰਚਤ ਫੰਡ ਬਿਹਤਰ ਬਦਲ ਹੋ ਸਕਦੇ ਹਨ।
ਸੰਚਤ ਫੰਡ ਉੱਚ ਵਿਆਜ ਦਰ ਭੁਗਤਾਨ 'ਤੇ ਦਾਅ ਲਗਾਉਂਦੇ ਹਨ ਜਦੋਂਕਿ ਸਮਾਂ ਮਿਆਦ ਫੰਡ ਦਾ ਪੂੰਜੀ ਪ੍ਰਾਪਤੀ ਤੋਂ ਮੁਨਾਫੇ 'ਤੇ ਜ਼ੋਰ ਹੁੰਦਾ ਹੈ। ਘਟਦੀ ਵਿਆਜ ਦਰਾਂ ਦੇ ਸਮੇਂ ਸਮਾਂ ਮਿਆਦ ਫੰਡ ਕੈਪੀਟਲ ਗੇਨ ਮੁਹਈਆ ਕਰਵਾਉਂਦੇ ਹਨ ਕਿਉਂਕਿ ਵਿਆਜ ਦਰਾਂ ਵਿਚ ਗਿਰਾਵਟ ਨਾਲ ਬਾਂਡ ਕੀਮਤਾਂ ਵਧਦੀਆਂ ਹਨ। ਜੋ ਲੋਕ ਸੋਨੇ ਦੀ ਖਰੀਦ ਦੇ ਬਾਰੇ ਵਿਚ ਅਜੇ ਵੀ ਵਿਚਾਰ ਕਰ ਰਹੇ ਹਨ, ਉਨ੍ਹਾਂ ਦੇ ਲਈ ਜੀ.ਐੱਫ.ਐੱਮ.ਐੱਸ. ਥਾਮਸਨ ਰਾਇਟਰਸ ਦਾ ਅਨੁਮਾਨ ਮਹੱਤਵਪੂਰਨ ਹੈ। ਇਸ 'ਚ ਕਿਹਾ ਗਿਆ ਹੈ ਕਿ ਸੋਨਾ ਸਾਲ 2015 'ਚ ਨਰਮ ਰਹੇਗਾ।
ਆਰ.ਬੀ.ਆਈ ਦੀ ਰੁਪਏ ਦੀ ਸੰਦਰਭ ਦਰ
NEXT STORY