ਮੁੰਬਈ- ਸੋਮਵਾਰ ਸਵੇਰੇ ਕਾਰੋਬਾਰ ਦੀ ਬੜ੍ਹਤ 'ਤੇ ਸ਼ੁਰੂਆਤ ਕਰਨ ਤੋਂ ਬਾਅਦ ਬਾਜ਼ਾਰ ਦੀ ਚਾਲ ਪਲਟ ਗਈ ਹੈ ਅਤੇ ਅੰਤ ਵਿਚ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਏ ਹਨ। ਸੈਂਸੈਕਸ 45 ਅੰਕ ਤੋਂ ਜ਼ਿਆਦਾ ਟੁੱਟ ਕੇ ਬੰਦ ਹੋਏ ਅਤੇ ਨਿਫਟੀ ਵੀ 0.20 ਫੀਸਦੀ ਦੀ ਕਮਜ਼ੋਰੀ ਦੇ ਨਾਲ ਬੰਦ ਹੋਇਆ।
ਕਾਰੋਬਾਰ ਦੇ ਅੰਤ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 45.58 ਅੰਕ ਯਾਨੀ ਕਿ 0.16 ਫੀਸਦੀ ਦੀ ਗਿਰਾਵਟ ਦੇ ਨਾਲ 27842 ਦੇ ਪੱਧਰ 'ਤੇ ਬੰਦ ਹੋਇਆ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 17.05 ਅੰਕ ਯਾਨੀ ਕਿ 0.20 ਫੀਸਦੀ ਡਿਗ ਕੇ 8378 ਦੇ ਪੱਧਰ 'ਤੇ ਬੰਦ ਹੋਇਆ ਹੈ।
ਕਾਰੋਬਾਰ ਖਤਮ ਹੁੰਦੇ ਸਮੇਂ ਟੈਕਨਾਲੋਜੀ ਅਤੇ ਆਈ.ਟੀ. ਸ਼ੇਅਰ 1 ਫੀਸਦੀ ਤੋਂ ਜ਼ਿਆਦਾ ਟੁੱਟ ਕੇ ਬੰਦ ਹੋਏ ਅਤੇ ਮੈਟਲ ਸ਼ੇਅਰਾਂ 'ਚ ਲਗਭਗ 0.5 ਫੀਸਦੀ ਦੀ ਕਮਜ਼ੋਰੀ ਰਹੀ। ਬੈਂਕਿੰਗ ਸੈਕਟਰ 'ਚ 0.25 ਫੀਸਦੀ ਦੀ ਸੁਸਤੀ ਰਹੀ ਅਤੇ ਪਾਵਰ ਸ਼ੇਅਰ ਵੀ ਹਲਕੀ ਕਮਜ਼ੋਰੀ ਦੇ ਨਾਲ ਬੰਦ ਹੋਏ। ਆਇਲ ਅਤੇ ਗੈਸ ਸ਼ੇਅਰਾਂ 'ਚ ਵੀ ਮਾਮੂਲੀ ਗਿਰਾਵਟ ਰਹੀ। ਆਟੋ ਸ਼ੇਅਰਾਂ 'ਚ 1.14 ਫੀਸਦੀ ਦੀ ਮਜ਼ਬੂਤੀ ਤੋਂ ਬਾਅਦ ਕਾਰੋਬਾਰ ਬੰਦ ਹੋਇਆ। ਕੰਜ਼ਿਊਮਰ ਡਿਊਰੇਬਲਸ ਸ਼ੇਅਰ 1.11 ਫੀਸਦੀ ਦੀ ਤੇਜ਼ੀ ਦੇ ਨਾਲ ਬੰਦ ਹੋਏ ਅਤੇ ਕੈਪੀਟਲ ਗੁਡਸ ਸ਼ੇਅਰ 0.75 ਫੀਸਦੀ ਚੜ੍ਹੇ।
ਵਾ ਟੈੱਕ ਵਾਬੈਗ ਨੂੰ 220 ਕਰੋੜ ਦਾ ਠੇਕਾ ਮਿਲਿਆ
NEXT STORY