ਨਵੀਂ ਦਿੱਲੀ- ਸੰਸਾਰਕ ਪੱਧਰ 'ਤੇ ਪੀਲੀ ਧਾਤ ਦੀ ਚਮਕ ਵਧਣ ਦਾ ਅਸਰ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਦਿਖਿਆ ਜਿੱਥੇ ਸੋਨਾ 140 ਰੁਪਏ ਚੜ੍ਹ ਕੇ 27,300 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁਚ ਗਿਆ ਅਤੇ ਚਾਂਦੀ 515 ਰੁਪਏ ਉੱਪਰ 36,750 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਿੰਗਾਪੁਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੋਨਾ 0.71 ਫੀਸਦੀ ਦੀ ਬੜ੍ਹਤ ਦੇ ਨਾਲ 1197.3 ਡਾਲਰ ਪ੍ਰਤੀ ਔਂਸ ਰਿਹਾ। ਅਮਰੀਕੀ ਸੋਨਾ ਵਾਅਦਾ ਵੀ 0.91 ਫੀਸਦੀ ਦੀ ਤੇਜ਼ੀ ਦੇ ਨਾਲ 1197 ਡਾਲਰ ਪ੍ਰਤੀ
ਔਂਸ 'ਤੇ ਪਹੁੰਚ ਗਿਆ।
ਚਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੇ ਸਭ ਤੋਂ ਵੱਡੇ ਦਰਾਮਦਕਾਰ ਦੇਸ਼ ਚੀਨ ਤੋਂ ਮੰਗ ਆਉਣ ਦੇ ਕਾਰਨ ਸੋਨਾ ਵਧਿਆ ਹੈ। ਹਾਲਾਂਕਿ ਮਜ਼ਬੂਤ ਡਾਲਰ ਦਾ ਦਬਾਅ ਅਜੇ ਵੀ ਬਣਿਆ ਹੋਇਆ ਹੈ ਪਰ ਇਸ ਦਾ ਅਸਰ ਇਕ ਪਾਸੇ ਕਰਦੇ ਹੋਏ ਵਧੀ ਹੋਈ ਮੰਗ ਨੇ ਸੋਨੇ ਦੀ ਚਮਕ ਵਧਾ ਦਿੱਤੀ ਹੈ। ਚੀਨੀ ਨਵੇਂ ਸਾਲ ਤੋਂ ਪਹਿਲੇ ਇੱਥੇ ਪੀਲੀ ਧਾਤ ਦੀ ਮੰਗ ਵਧੀ ਹੈ। ਨਵੇਂ ਸਾਲ ਦੇ ਮੌਕੇ 'ਤੇ ਸੋਨਾ ਖਰੀਦਣਾ ਅਤੇ ਤੋਹਫੇ ਦੇਣਾ ਸੁੱਭ ਮੰਨਿਆ ਜਾਂਦਾ ਹੈ। ਇਸ ਦੌਰਾਨ ਚਾਂਦੀ 'ਚ 1.91 ਫੀਸਦੀ ਦੀ ਬੜ੍ਹਤ ਰਹੀ ਅਤੇ ਇਹ 16.04 ਡਾਲਰ ਪ੍ਰਤੀ ਔਂਸ ਬੋਲੀ ਗਈ।
xiaomi ਦਾ ਇਕ ਹੋਰ ਵੱਡਾ ਧਮਾਕਾ, ਹੁਣ ਹਰ ਜੇਬ 'ਚ ਹੋਵੇਗਾ ਸਮਾਰਟਫੋਨ
NEXT STORY