ਨਵੀਂ ਦਿੱਲੀ- ਚੀਨ ਦੀ ਕੰਪਨੀ ਜਿਓਮੀ (Xiaomi) ਨੇ ਇਕ ਨਵਾਂ 4ਜੀ ਸਮਾਰਟਫੋਨ ਰੈਡਮੀ 2 ਦਾ ਐਲਾਨ ਕੀਤਾ ਹੈ। ਇਹ ਫੋਨ ਨਾ ਸਿਰਫ ਸਸਤਾ ਹੈ ਸਗੋਂ ਵਧੀਆ ਪ੍ਰੋਸੈਸਰ ਨਾਲ ਲੈਸ ਹੈ। ਚੀਨ 'ਚ 9 ਫਰਵਰੀ ਤੋਂ ਇਸ ਫੋਨ ਦੀ ਵਿਕਰੀ ਸ਼ੁਰੂ ਹੋ ਜਾਵੇਗੀ ਪਰ ਭਾਰਤ 'ਚ ਇਸ ਦੀ ਵਿਕਰੀ ਨੂੰ ਲੈ ਕੇ ਅਜੇ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ।
ਚੀਨ 'ਚ ਇਸ ਦੀ ਕੀਮਤ 699 ਯੁਆਨ ਹੈ ਜੋ ਭਾਰਤ 'ਚ 7120 ਰੁਪਏ ਦੇ ਬਰਾਬਰ ਹੈ। ਇਸ ਫੋਨ 'ਚ 4.7 ਇੰਚ (720ਪੀ) ਡਿਸਪਲੇ, 1.2 ਗੀਗਾਹਾਰਟਜ਼ ਕਵਾਡ ਕੋਰ ਕਵਾਲਕਾਮ ਸਨੈਪਡਰੈਗਨ 64 ਬਿਟ ਪ੍ਰੋਸੈਸਰ, 1 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਸਟੋਰੇਜ, 2200 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ।
ਬਾਜ਼ਾਰ ਗਿਰਾਵਟ 'ਤੇ ਬੰਦ, ਸੈਂਸੈਕਸ 45 ਅੰਕ ਟੁੱਟਿਆ
NEXT STORY