ਨਵੀਂ ਦਿੱਲੀ- ਸਰਕਾਰ ਵੱਲੋਂ ਬੀਮਾ ਖੇਤਰ 'ਚ ਵਿਦੇਸ਼ੀ ਨਿਵੇਸ਼ ਦੀ ਹੱਦ ਵਧਾਉਣ ਦੇ ਮੱਦੇਨਜ਼ਰ ਸਿਹਤ ਬੀਮਾ ਕਾਰੋਬਾਰ ਕਰਨ ਵਾਲੀ ਕੰਪਨੀ ਮੈਕਸ ਬੂਪਾ ਨੇ ਉਸ ਦੀ ਸਾਂਝੀਦਾਰ ਬ੍ਰਿਟੇਨ ਦੀ ਬੂਪਾ ਇੰਸ਼ੋਰੈਂਸ ਨਾਲ ਆਪਣੀ ਹਿੱਸੇਦਾਰੀ ਵਧਾ ਕੇ 49 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸੋਮਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਉਸ ਦੀ ਹਿੱਸੇਦਾਰੀ 26 ਫੀਸਦੀ ਹੈ ਜਿਸ ਨੂੰ ਵਧਾ ਕੇ 49 ਫੀਸਦੀ ਕਰਨ ਦੀ ਯੋਜਨਾ ਹੈ।
ਉਸ ਨੇ ਕਿਹਾ ਕਿ ਬੀਮਾ ਵਿਧੀ ਸੋਧ ਆਰਡੀਨੈਂਸ 2014 ਦੇ ਸੰਸਦ ਦੇ ਬਜਟ ਸੈਸ਼ਨ ਵਿਚ ਕਾਨੂੰਨ ਬਣਨ ਦੇ ਮੱਦੇਨਜ਼ਰ ਬੂਪਾ ਨੇ ਆਪਣੀ ਹਿੱਸੇਦਾਰੀ ਵਧਾਉਣ ਦੀ ਯੋਜਨਾ ਬਣਾਈ ਹੈ। ਜ਼ਿਕਰਯੋਗ ਹੈ ਕਿ ਰਾਜਸਭਾ ਵਿਚ ਅੜਿੱਕੇ ਦੀ ਵਜ੍ਹਾ ਨਾਲ ਇਹ ਬਿਲ ਪੇਸ਼ ਨਹੀਂ ਕੀਤਾ ਜਾ ਸਕਿਆ ਸੀ।
Motorola ਨੇ 4G ਸਮਾਰਟਫੋਨ ਦਾ ਕੀਤਾ ਐਲਾਨ
NEXT STORY