ਨਵੀਂ ਦਿੱਲੀ- ਮਟਰੋਲਾ ਨੇ ਬਜਟ ਸਮਾਰਟਫੋਨ ਮੋਟੋ ਜੀ 4ਜੀ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਇਸ 'ਚ ਕਈ ਵਧੀਆ ਫੀਚਰਸ ਦਿੱਤੇ ਹਨ। ਇਹ ਫੋਨ ਅਜੇ ਇੰਗਲੈਂਡ 'ਚ ਨੈਟਵਰਕ 3 ਦੇ ਜ਼ਰੀਏ ਵੇਚਿਆ ਜਾਵੇਗਾ ਅਤੇ ਜਲਦੀ ਹੀ ਇਥੇ ਵੀ ਆਏਗਾ।
ਇਸ ਫੋਨ ਦੀ ਸਕਰੀਨ 4.5 ਇੰਚ ਦੀ ਹੈ ਅਤੇ ਇਸ ਨੂੰ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਮਿਲਿਆ ਹੋਇਆ ਹੈ। ਇਹ ਐਂਡਰਾਇਡ 4.4.4 ਕਿਟਕੈਟ 'ਤੇ ਆਧਾਰਿਤ ਹੈ। ਇਹ 1.2 ਜੀ.ਐਚ.ਜ਼ੈਡ. ਕਵਾਡ ਕੋਰ ਪ੍ਰੋਸੈਸਰ ਨਾਲ ਲੈਸ ਹੈ। ਇਸ ਦੀ ਰੈਮ 1 ਜੀ.ਬੀ. ਦੀ ਹੈ ਅਤੇ ਇਸ 'ਚ 16 ਜੀ.ਬੀ. ਇੰਟਰਨਲ ਸਟੋਰੇਜ ਹੈ। ਦੱਸਿਆ ਜਾਂਦਾ ਹੈ ਕਿ ਇਸ ਦਾ ਰਿਅਰ ਕੈਮਰਾ 5 ਮੈਗਾਪਿਕਸਲ ਦਾ ਹੈ।
ਇਸ ਫੋਨ ਦੇ ਬਾਰੇ 'ਚ ਅਜੇ ਪੂਰੀ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ। ਇਸ ਦੀ ਕੀਮਤ ਇੰਗਲੈਂਡ 'ਚ 130 ਪਾਊਂਡ ਹੈ ਜਿਸ ਦਾ ਮਤਲਬ ਹੋਇਆ ਕਿ ਇਹ ਭਾਰਤ 'ਚ ਜੇਕਰ ਵਿਕੇਗਾ ਤਾਂ 10 ਹਜ਼ਾਰ ਰੁਪਏ ਦੇ ਥੱਲੇ ਹੀ। ਜੇਕਰ ਇਸ ਕੀਮਤ 'ਚ ਇਹ ਫੋਨ ਆਉਂਦਾ ਹੈ ਤਾਂ ਇਸ ਦੀ ਵਿਕਰੀ ਹਥੋਂ-ਹੱਥ ਹੋ ਸਕਦੀ ਹੈ।
ਹੁਣ ਐਪ ਨਾਲ ਕਰੋ ਆਪਣੀ ਕਾਰ ਨੂੰ ਕੰਟਰੋਲ (ਵੀਡੀਓ)
NEXT STORY