ਸਰਕਾਰ ਲਈ ਵਾਅਦੇ ਪੂਰੇ ਕਰਨ ਵਾਲਾ ਮਾਹੌਲ ਯਕੀਨੀ ਬਣਾਵੇ ਸੰਘ
ਨਵੀਂ ਦਿੱਲੀ— 'ਘਰ ਵਾਪਸੀ' ਵਰਗੀਆਂ ਵਿਵਾਦਿਤ ਮੁਹਿੰਮਾਂ ਸ਼ੁਰੂ ਕਰ ਚੁੱਕੇ ਉਤੇਜਿਤ ਸੰਘ ਪਰਿਵਾਰ ਮੈਂਬਰਾਂ ਨੂੰ ਨਕੇਲ ਪਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਨਾਲ ਕੁਝ ਖਾਮੋਸ਼ ਪਰ ਬਹੁਤ ਸਖਤ ਕੂਟਨੀਤੀ ਅਪਣਾ ਲਈ ਹੈ। ਕਈ ਆਰ. ਐੱਸ. ਐੱਸ. ਅਤੇ ਭਾਜਪਾ ਨੇਤਾਵਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਆਰ. ਐੱਸ. ਐੱਸ. ਮੁਖੀ ਨੂੰ ਦੋ ਅਹਿਮ ਸੰਦੇਸ਼ ਭੇਜੇ ਹਨ। ਨਰਿੰਦਰ ਮੋਦੀ ਦਾ ਪਹਿਲਾ ਅਹਿਮ ਸੰਦੇਸ਼ ਇਹ ਹੈ ਕਿ ਉਹ ਸੰਘ ਨਾਲ ਵਾਸਤਾ ਸਿਰਫ ਉਸ ਦੇ ਪ੍ਰਧਾਨ ਭਾਗਵਤ ਰਾਹੀਂ ਹੀ ਰੱਖਣਗੇ, ਨਾ ਕਿ ਹੋਰ ਵੱਖ-ਵੱਖ ਹਸਤੀਆਂ ਰਾਹੀਂ। ਇਹ ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੀ ਕਵਾਇਦ ਨਾਲੋਂ ਕਾਫੀ ਹਟ ਕੇ ਹੈ, ਜਦੋਂ ਵਾਜਪਾਈ ਦੂਜੀ ਲਾਈਨ ਦੇ ਸੰਘ ਆਗੂਆਂ ਨੂੰ ਮਿਲ ਕੇ ਉਨ੍ਹਾਂ ਦੀ ਗੱਲ ਸੁਣਦੇ ਸਨ। ਇਸ ਦੇ ਉਲਟ ਮੋਦੀ ਭਾਗਵਤ ਨੂੰ ਕਹਿ ਰਹੇ ਹਨ ਕਿ ਉਹ ਸਿਰਫ ਆਰ. ਐੱਸ. ਐੱਸ. ਸੁਪਰੀਮੋ ਨਾਲ ਹੀ ਵਾਸਤਾ ਰੱਖਣਗੇ, ਜੋ ਕਿ ਇਹ ਸੰਕੇਤ ਹੈ ਕਿ ਪੀ. ਐੱਮ. ਦੀ ਦ੍ਰਿੜ੍ਹ ਇੱਛਾ ਸਰਕਾਰ ਨੂੰ ਆਪਣੇ ਤਰੀਕੇ ਨਾਲ ਚਲਾਉਣ ਦੀ ਹੈ। ਦੂਜਾ ਸੰਕੇਤ ਹੈ ਕਿ ਇਹ ਸੰਘ ਦੀ ਜ਼ਿੰਮੇਵਾਰੀ ਹੈ ਕਿ ਉਹ ਯਕੀਨੀ ਬਣਾਵੇ ਕਿ ਭਾਜਪਾ ਬਹੁਮਤ ਵਾਲੀ ਪਹਿਲੀ ਸਰਕਾਰ ਆਪਣੇ ਵਿਕਾਸ ਤੇ ਤਰੱਕੀ ਦੇ ਵਾਅਦੇ ਪੂਰੇ ਕਰ ਸਕਣ ਵਾਲੇ ਮਾਹੌਲ 'ਚ ਕੰਮ ਕਰ ਸਕੇ। ਸੀਨੀਅਰ ਭਾਜਪਾ ਤੇ ਆਰ. ਐੱਸ. ਐੱਸ. ਆਗੂਆਂ ਨੇ ਅੱਗੇ ਕਿਹਾ ਕਿ ਇਕ ਤੀਜਾ ਵੱਡਾ ਸੰਕੇਤ ਵੀ ਹੈ, ਜਿਹੜਾ ਇਸ ਸਾਲ ਦੇ ਅਖੀਰ ਵਿਚ ਸਾਹਮਣੇ ਆਵੇਗਾ।
55 ਫੀਸਦੀ ਦਿਲ ਦੇ ਰੋਗੀਆਂ ਨੂੰ ਕੀਤਾ ਜਾਂਦਾ ਹੈ ਗੁੰਮਰਾਹ
NEXT STORY