44 ਫੀਸਦੀ ਮਰੀਜ਼ਾਂ ਨੂੰ ਬਗੈਰ ਲੋੜ ਤੋਂ ਆਪ੍ਰੇਸ਼ਨ ਦੀ ਸਲਾਹ
ਮੁੰਬਈ- ਕੀ ਦਿਲ ਦੇ ਰੋਗ ਹੋ ਜਾਣ 'ਤੇ ਆਪ੍ਰੇਸ਼ਨ ਕਰਵਾਉਣਾ ਲਾਜ਼ਮੀ ਹੁੰਦਾ ਹੈ? ਜਦੋਂ ਇਹ ਸਵਾਲ ਇੱਥੋਂ ਦੇ ਬਦਲਵੀਂ ਸਲਾਹ ਮਸ਼ਵਰਾ ਕੇਂਦਰ ਮੈਡੀ ਐਂਗਲਜ਼ ਕੋਲੋਂ ਪੁੱਛਿਆ ਗਿਆ ਤਾਂ ਜੋ ਜਵਾਬ ਮਿਲਿਆ, ਉਸ ਨਾਲ ਤੁਸੀਂ ਪ੍ਰੇਸ਼ਾਨ ਹੋ ਕੇ ਰਹਿ ਜਾਵੋਗੇ ਕਿਉਂਕਿ ਜਦੋਂ ਵੀ ਕਿਸੇ ਪਰਿਵਾਰਕ ਮੈਂਬਰ ਨੂੰ ਦਿਲ ਦਾ ਰੋਗ ਹੋਣ ਸੰਬੰਧੀ ਪਤਾ ਲੱਗਦਾ ਹੈ ਅਤੇ ਡਾਕਟਰ ਐਮਰਜੈਂਸੀ ਆਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੰਦਾ ਹੈ ਤਾਂ ਸਾਰਾ ਪਰਿਵਾਰ ਘਬਰਾਹਟ ਵਾਲੀ ਹਾਲਤ 'ਚ ਹੁੰਦਾ ਹੈ। ਤੁਸੀਂ ਜਾਣ ਕੇ ਹੈਰਾਨ ਰਹਿ ਜਾਵੋਗੇ ਕਿ ਇਸ ਸਲਾਹ ਮਸ਼ਵਰਾ ਕੇਂਦਰ ਵਿਚ ਬਦਲਵੀਂ ਸਲਾਹ ਲਈ ਪੁੱਜਣ ਵਾਲੇ 12500 ਮਰੀਜ਼ਾਂ ਵਿਚੋਂ 44 ਫੀਸਦੀ ਮਰੀਜ਼ ਜਿਨ੍ਹਾਂ ਨੂੰ ਡਾਕਟਰ ਵਲੋਂ ਆਪ੍ਰੇਸ਼ਨ ਦੀ ਸਲਾਹ ਦਿੱਤੀ ਗਈ ਸੀ, ਨੂੰ ਅਜਿਹੀ ਲੋੜ ਨਾ ਹੋਣ ਸੰਬੰਧੀ ਮਸ਼ਵਰਾ ਦਿੱਤਾ ਗਿਆ ਹੈ।
ਗੈਰ-ਜ਼ਰੂਰੀ ਆਪ੍ਰੇਸ਼ਨ ਦਾ ਮਾਮਲਾ ਮੈਡੀਕਲ ਖੇਤਰ 'ਚ ਕੋਈ ਨਵੀਂ ਗੱਲ ਨਹੀਂ ਹੈ। ਅਮਰੀਕਾ 'ਚ 4 ਕੁ ਮਹੀਨੇ ਪਹਿਲਾਂ ਹੱਡੀਆਂ ਅਤੇ ਜੋੜਾਂ ਦੇ ਦਰਦਾਂ ਸੰਬੰਧੀ 33 ਫੀਸਦੀ ਮਰੀਜ਼ਾਂ ਨੂੰ ਨਵੇਂ ਗੋਡੇ ਪੁਆਉਣ ਦੀ ਸਲਾਹ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਆਂਧਰਾ ਪ੍ਰਦੇਸ਼ ਵਿਚ ਵੀ ਮੈਡੀਕਲ ਇੰਸ਼ੋਰੈਂਸ ਹਾਸਲ ਕਰਨ ਲਈ ਇਸ ਤਰ੍ਹਾਂ ਦੇ ਮਾਮਲੇ ਆ ਚੁੱਕੇ ਹਨ।
ਇਥੇ ਨਵੀਂ ਮੁੰਬਈ ਸਥਿਤ ਮੈਡੀ ਐਂਗਲਜ਼ ਵਿਚ ਪਿਛਲੇ 2 ਸਾਲਾਂ ਦੌਰਾਨ ਆਏ 20 ਹਜ਼ਾਰ ਦੇ ਕਰੀਬ ਮਾਮਲਿਆਂ ਵਿਚ ਦੇਖਿਆ ਗਿਆ ਕਿ ਉਨ੍ਹਾਂ ਦੇ ਡਾਕਟਰਾਂ ਵਲੋਂ 55 ਫੀਸਦੀ ਨੂੰ ਬਿਨਾਂ ਲੋੜ ਦੇ ਹੀ ਆਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ। ਵੈਸੇ ਕੁਝ ਕੁ ਡਾਕਟਰਾਂ ਨੇ ਖੁਦ ਹੀ ਆਪ੍ਰੇਸ਼ਨ ਕਰਵਾਉਣ ਤੋਂ ਪਹਿਲਾਂ ਮਰੀਜ਼ਾਂ ਨੂੰ ਬਦਲਵੇਂ ਸਲਾਹ ਮਸ਼ਵਰਾ ਕੇਂਦਰ ਵਿਖੇ ਜਾ ਕੇ ਸਲਾਹ ਲੈਣ ਦਾ ਮਸ਼ਵਰਾ ਦਿੱਤਾ ਸੀ।
ਬੱਚਾ ਤਾਂ ਨਹੀਂ ਬਚਿਆ, 32 ਲੱਖ ਰੁਪਏ ਦਾ ਮੈਡੀਕਲ ਬਿੱਲ ਆ ਗਿਆ
NEXT STORY