ਭਾਗਲਪੁਰ— ਜਮੁਈ-ਝਾਝਾ ਰੇਲ ਰੂਟ 'ਤੇ ਡਾਊਨ ਲਾਈਨ ਦੀ ਟਾਟਾ ਛਪਰਾ ਐਕਸਪ੍ਰੈੱਸ ਵਿਚ ਸੋਮਵਾਰ ਦੀ ਰਾਤ ਦਰਜਨਾਂ ਬਦਮਾਸ਼ਾਂ ਨੇ ਜਮ ਕੇ ਕਹਿਰ ਵਰਸਾਇਆ। 3 ਕੋਚਾਂ ਦੇ ਯਾਤਰੀਆਂ ਤੋਂ 10 ਲੱਖ ਰੁਪਏ ਤੋਂ ਵੱਧ ਦਾ ਸਾਮਾਨ ਲੁੱਟ ਕੇ ਡਾਕੂ ਫਰਾਰ ਹੋ ਗਏ। ਇਸ ਦੌਰਾਨ ਲੁਟੇਰਿਆਂ ਦਾ ਗਸ਼ਤੀ ਦਲ ਦੇ ਨਾਲ ਮੁਕਾਬਲਾ ਵੀ ਹੋਇਆ। ਝਾਝਾ ਰੇਲਵੇ ਸਟੇਸ਼ਨ ਪਹੁੰਚਣ 'ਤੇ ਯਾਤਰੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਲੁਟੇਰਿਆਂ ਨੇ ਸਾਊਥ ਬਿਹਾਰ ਟ੍ਰੇਨ ਵਿਚ ਵੀ ਲੁੱਟ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਰਾਤ ਕਰੀਬ ਡੇਢ ਵਜੇ ਦਾਦਪੁਰ ਹਾਲਟ 'ਤੇ ਸਿਗਨਲ ਨਾ ਹੋਣ ਦੇ ਕਾਰਨ ਟ੍ਰੇਨ ਖੜ੍ਹੀ ਸੀ। ਇਸੇ ਦੌਰਾਨ ਹਥਿਆਰਾਂ ਦੇ ਨਾਲ 3 ਦਰਜਨ ਬਦਮਾਸ਼ ਐੱਸ-1, 2 ਅਤੇ 3 ਕੋਚ ਵਿਚ ਚੜ੍ਹ ਗਏ। ਹਥਿਆਰਾਂ ਦੇ ਦਮ 'ਤੇ ਯਾਤਰੀਆਂ ਨੂੰ ਕਬਜ਼ੇ ਵਿਚ ਲੈ ਕੇ 10 ਲੱਖ ਰੁਪਏ ਤੋਂ ਵੱਧ ਦਾ ਸਾਮਾਨ ਅਤੇ ਕੈਸ਼ ਲੁੱਟ ਕੇ ਜਾਣ ਲੱਗੇ। ਇਸੇ ਦੌਰਾਨ ਟ੍ਰੇਨ ਵਿਚ ਚੱਲ ਰਹੇ ਗਸ਼ਤੀ ਦਲ ਨੂੰ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਡਾਕੂਆਂ 'ਤੇ ਫਾਇਰਿੰਗ ਕਰ ਦਿੱਤੀ। ਦੋਵਾਂ ਪਾਸਿਓਂ ਕਰੀਬ 10 ਮਿੰਟ ਤਕ ਫਾਇਰਿੰਗ ਹੁੰਦੀ ਰਹੀ।
ਚੁੰਨੀ ਲੈ ਕੇ ਇੰਸਪੈਕਟਰ ਨੂੰ ਦਬੋਚਣ ਵਾਲੇ ਐੱਸ. ਪੀ. ਵਿਰੁੱਧ ਹੋਈ ਪੁਲਸ
NEXT STORY