ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ ਵਿਚ ਐਤਵਾਰ ਨੂੰ ਇੰਸਪੈਕਟਰ ਦਾ ਕਾਲਰ ਫੜ ਕੇ ਘੜੀਸਣ ਵਾਲੇ ਸਿਟੀ ਐੱਸ. ਪੀ. (ਸੈਂਟਰ) ਸ਼ਿਵਦੀਪ ਲਾਂਡੇ ਦੀ ਬਹਾਦਰੀ 'ਤੇ ਸਵਾਲ ਉਠ ਰਹੇ ਹਨ। ਬਿਹਾਰ ਪੁਲਸ ਐਸੋਸੀਏਸ਼ਨ ਦੇ ਪ੍ਰਧਾਨ ਮ੍ਰਿਤਿਉਂਜਯ ਸਿੰਘ ਨੇ ਕਿਹਾ ਕਿ ਲਾਂਡੇ ਫਿਲਮੀ ਸਟਾਈਲ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਉਨ੍ਹਾਂ ਦੀ ਕਾਰਵਾਈ ਨੂੰ ਕਾਨੂੰਨ ਵਿਰੋਧੀ ਦੱਸਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਸੱਤਾਧਾਰੀ ਜਦਯੂ ਦੇ ਨੇਤਾ ਸੰਜੇ ਸਿੰਘ ਨੇ ਵੀ ਲਾਂਡੇ ਨੂੰ ਹਟਾਉਣ ਅਤੇ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਐਤਵਾਰ ਨੂੰ ਲਾਂਡੇ ਨੇ ਇਕ ਇੰਸਪੈਕਟਰ ਨੂੰ ਰਿਸ਼ਵਤ ਮੰਗਣ ਦੇ ਦੋਸ਼ ਵਿਚ ਫੜਿਆ ਅਤੇ ਕਾਲਰ ਫੜ ਕੇ ਘੜੀਸਿਆ ਬਾਅਦ ਵਿਚ ਸਬੂਤ ਨਾ ਮਿਲਣ ਕਰਕੇ ਇੰਸਪੈਕਟਰ ਨੂੰ ਛੱਡ ਵੀ ਦਿੱਤਾ ਗਿਆ। ਸਵਾਲ ਇਹ ਉਠ ਰਿਹਾ ਹੈ ਕਿ ਬਿਨਾਂ ਸਬੂਤ ਦੇ ਵਰਦੀ ਵਿਚ ਇਕ ਇੰਸਪੈਕਟਰ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਿਉਂ ਕੀਤਾ ਗਿਆ। ਐਤਵਾਰ ਨੂੰ ਲਾਂਡੇ ਨੇ ਯੂ. ਪੀ. ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਸਰਵ ਚੰਦਰ ਨੂੰ ਰਿਸ਼ਵਤ ਮੰਗਣ ਦੇ ਦੋਸ਼ ਵਿਚ ਫੜਿਆ। ਲਾਂਡੇ ਭੇਸ ਬਦਲ ਕੇ ਜੀਨ, ਸ਼ਰਟ ਪਾ ਕੇ ਅਤੇ ਸਿਰ 'ਤੇ ਦੁਪੱਟਾ ਲੈ ਕੇ ਪਹੁੰਚੇ ਅਤੇ ਸਰਵ ਚੰਦਰ ਨੂੰ ਘੜੀਸ ਕੇ ਗੱਡੀ ਵਿਚ ਲੈ ਗਏ।
'ਕਸਾਬ ਦੇ ਰਸਤੇ ਤੋਂ ਹੀ ਭਾਰਤ 'ਚ ਦਾਖਲ ਹੋ ਰਹੇ ਸਨ ਅੱਤਵਾਦੀ'
NEXT STORY