ਤੁਸੀਂ ਕਹਿੰਦੇ ਹੋ ਕੀ ਹੈ ਗਵਾਰਪੁਣਾ ਮਨੁੱਖ ਦੇ ਜੀਵਨ 'ਚ? ਉਸ ਦਾ ਗਵਾਰਪੁਣਾ ਹੈ ਉਸ ਦਾ ਅਗਿਆਨ। ਇਕ ਅਜਿਹਾ ਅੱਧਾ-ਅਧੂਰਾ ਗਿਆਨ, ਜਿਸ ਨੂੰ ਉਹ ਜੀਵਨ ਭਰ ਚੁੱਕਦਾ ਹੈ। ਉਹ ਕਹਿੰਦਾ ਹੈ ਅਨੁਭਵੀ ਆਪਣੇ ਆਪ ਨੂੰ ਪਰ ਕੀ ਇਹ ਖੁਦ ਦਾ ਅਨੁਭਵੀ ਹੋਣਾ ਆਪਣੇ ਜੀਵਨ 'ਚ ਕਿਸੇ ਆਨੰਦ ਨੂੰ ਅਨੁਭਵ ਕਰ ਸਕੇ ਹਾਂ? ਕਿੱਥੇ ਹੈ ਆਨੰਦ? ਜੇਕਰ ਜਾਣਦੇ ਹੋ ਜੀਵਨ ਨੂੰ ਤਾਂ ਆਨੰਦ ਦਾ ਹੋਣਾ ਜ਼ਰੂਰੀ ਹੈ ਜੀਵਨ 'ਚ। ਇਹ ਨਹੀਂ ਸਮਝਦਾ ਕਿ ਮਨੁੱਖ ਦਾ ਇਹ ਜੀਵਨ ਸਮਾਨ ਨਹੀਂ, ਸਥਿਰ ਨਹੀਂ, ਪਰਿਵਰਤਨਸ਼ੀਲ ਹੈ। ਨਿਰੰਤਰ...।
ਅਜਿਹਾ ਹੀ ਹੈ ਜੀਵਨ। ਜਦੋਂ ਅਸੀਂ ਆਪਣੇ ਅਨੁਭਵ ਦਾ ਡੰਕਾ ਵਜਾਉਂਦੇ ਚਲੇ ਜਾਂਦੇ ਹਾਂ ਤੇ ਜੀਵਨ ਦੀ ਯਾਤਰਾ ਕਿਤੇ ਨਹੀਂ ਪਹੁੰਚਦੀ, ਇਹ ਹੈ ਸਾਡਾ ਗਵਾਰਪੁਣਾ। ਜੇਕਰ ਅਸੀਂ ਦੀਵਾ ਬਾਲ ਲਈਏ ਅੰਦਰ ਦਾ, ਫਿਰ ਕਿੰਨੀਆਂ ਵੀ ਦੀਵਾਰਾਂ ਬਦਲਣ, ਉਸ ਨਾਲ ਕੀ ਫਰਕ ਪੈਂਦਾ ਹੈ। ਜਦੋਂ ਗਿਆਨ ਹੋ ਗਿਆ, ਦੀਪਕ ਬਲ ਗਿਆ ਤਾਂ ਹੁਣ ਕੀ। ਤ੍ਰਾਸਦੀ ਇਹ ਹੈ ਕਿ ਲੋਕ ਪਏ ਹਨ ਹੰਕਾਰ 'ਚ ਭਿੱਜੇ ਹੋਏ। ਤੁਸੀਂ ਕਹਿੰਦੇ ਹੋ, ਜਿਸ ਦਾ ਦੀਪ ਬਲ ਗਿਆ, ਉਸ ਦਾ ਕੀ ਪਾਪ, ਕੀ ਪੁੰਨ। ਲੋਕ ਕਹਿੰਦੇ ਹਨ ਪਾਪ ਤੋਂ ਬਚੋ, ਪੁੰਨ ਕਰੋ ਪਰ ਜਦੋਂ ਅਸੀਂ ਝਾਕਦੇ ਹਾਂ ਆਪਣੇ ਅੰਦਰ, ਉਦੋਂ ਦੇਖਦੇ ਹਾਂ ਕਿ ਭਾਵੇਂ ਪਾਪ ਕਰਨ ਵਾਲਾ ਹੋਵੇ ਜਾਂ ਪੁੰਨ ਕਰਨ ਵਾਲਾ, ਦੋਵੇਂ ਹੀ ਹੰਕਾਰ ਦੇ ਮਾਰੇ ਹੋਏ ਹਨ, ਜਿਸ ਦਾ ਦੀਪ ਬਲ ਗਿਆ, ਉਹ ਬੁੱਧ ਹੋ ਗਿਆ।
ਕਿਸੇ ਵਿਅਕਤੀ ਨੇ ਪੁੱਛਿਆ, ਬੁੱਧ ਦੀ ਅਦਭੁੱਤ ਸੁੰਦਰਤਾ ਨੂੰ ਦੇਖ ਕੇ ਪੁੱਛਿਆ, ''ਤੁਸੀਂ ਕੌਣ ਹੋ?''
ਬੁੱਧ ਮੌਨ ਰਹੇ। ਵਿਅਕਤੀ ਕਹਿਣ ਲੱਗਾ, ''ਕੀ ਤੁਸੀਂ ਸਵਰਗ ਤੋਂ ਉਤਰੇ ਕੋਈ ਦੇਵਤਾ ਹੋ?''
ਬੁੱਧ ਨੇ ਫਿਰ ਨਾਂਹ 'ਚ ਜਵਾਬ ਦਿੱਤਾ। ਉਸ ਵਿਅਕਤੀ ਨੇ ਫਿਰ ਪੁੱਛਿਆ, ''ਕੀ ਤੁਸੀਂ ਚੱਕਰਵਰਤੀ ਸਮਰਾਟ ਹੋ?''
ਬੁੱਧ ਨੇ ਕਿਹਾ, ''ਨਹੀਂ।''
ਦੁਚਿੱਤੀ 'ਚ ਖੜ੍ਹਾ ਵਿਅਕਤੀ ਕਹਿਣ ਲੱਗਾ, ''ਕੀ ਤੁਸੀਂ ਮਨੁੱਖ ਹੋ ਜਾਂ ਫਿਰ ਉਹ ਵੀ ਨਹੀਂ।''
ਬੁੱਧ ਕਹਿਣ ਲੱਗੇ, ''ਨਹੀਂ।'' ਵਿਅਕਤੀ ਹੈਰਾਨ ਸੀ। ਬੁੱਧ ਬੋਲੇ, ''ਮੈਂ ਬੁੱਧ ਹਾਂ।''
ਬੁੱਧ ਦਾ ਮਤਲਬ ਹੈ, ਜਾਗਿਆ ਹੋਇਆ। ਜੋ ਬੁੱਧ ਹੈ, ਪ੍ਰਬੁੱਧ ਹੈ, ਜਾਗਿਆ ਹੋਇਆ ਸਿਰਫ ਜਾਗਿਆ ਹੋਇਆ ਹੈ, ਉਸ ਲਈ ਇਹ ਜਗਤ ਸੁਪਨਾ ਹੈ। ਕੀ ਪਾਪ, ਕੀ ਪੁੰਨ, ਸਭ ਸੁਪਨਾ ਹੈ। ਜੋ ਬੁੱਧ ਹੈ, ਉਹੀ ਧਾਰਮਿਕ ਹੈ। ਉਹ ਇਕੋ ਰੂਪ ਹੈ ਧਰਮ ਦਾ ਤੇ ਸੱਚ ਦਾ। ਉਹੀ ਪ੍ਰਮਾਤਮਾ ਹੈ। ਉਹ ਹਰ ਚੀਜ਼ ਦੇ ਅੰਦਰ ਹੈ।
ਅੱਜ ਲੋਕ ਵਰਤ ਰੱਖਦੇ ਹਨ। ਤੁਸੀਂ ਕਹੋ ਉਨ੍ਹਾਂ ਨੂੰ, ਨਾ ਕਰੋ ਹਿੰਸਾ ਆਪਣੇ ਸਰੀਰ 'ਤੇ। ਜਦੋਂ ਉਹ ਕੁਝ ਨਹੀਂ ਖਾਂਦੇ ਤਾਂ ਲਗਾਤਾਰ ਮਨ ਭੋਜਨ ਨੂੰ ਯਾਦ ਕਰਦਾ ਹੈ। ਉਹ ਉਸ ਦਿਨ ਨੂੰ ਯਾਦ ਕਰਦਾ ਹੈ, ਜਦੋਂ ਇਹ ਵਰਤ ਖਤਮ ਹੋਵੇਗਾ। ਤੁਸੀਂ ਕਹੋ ਉਨ੍ਹਾਂ ਨੂੰ ਨਾ ਜ਼ਿਆਦਾ ਖਾਓ, ਨਾ ਵਰਤ ਰੱਖੋ, ਤਾਂ ਉਹ ਕਹਿਣਗੇ ਇਹ ਸੰਭਵ ਨਹੀਂ ਕਿਉਂਕਿ ਮਨ ਜ਼ਿਆਦਾ ਮੰਗਦਾ ਹੈ। ਉਹ ਜਾਂ ਤਾਂ ਬਹੁਤ ਜ਼ਿਆਦਾ ਖਾਏਗਾ ਜਾਂ ਬਿਲਕੁਲ ਨਹੀਂ। ਅਤਿ ਦੇ ਦੋਵਾਂ ਪਾਸਿਆਂ 'ਤੇ ਖੜ੍ਹਾ ਹੋਵੇਗਾ, ਵਿਚਕਾਰ ਰਹਿਣਾ ਨਹੀਂ ਉਸ ਨੇ। ਪਰ ਮਨ 'ਚ ਜੋ ਦੀਪ ਬਾਲ ਲੈਂਦਾ ਹੈ, ਮਨ ਨੂੰ ਲੈਂਦਾ ਹੈ ਵੈਰਾਗ ਦੇ ਰਸਤੇ 'ਤੇ, ਉਦੋਂ ਇਹ ਮਨ ਅਨੁਸਰਨ ਕਰਦਾ ਹੈ ਚੇਤਨਾ ਦਾ, ਉਸ ਅੰਸ਼ ਦਾ, ਜੋ ਵਿਛੜਿਆ ਹੈ, ਟੁੱਟਿਆ ਟੁਕੜਾ ਹੈ ਉਸ ਪ੍ਰਮਾਤਮਾ ਦਾ, ਜੋ ਨਿਰੰਤਰ ਧੜਕਦਾ ਹੈ ਸਾਡੇ 'ਚ ਪ੍ਰਾਣ ਬਣ ਕੇ। ਤ੍ਰਾਸਦੀ ਇਹ ਹੈ ਕਿ ਅਸੀਂ ਜਾਗ੍ਰਿਤ ਨਹੀਂ ਹਾਂ।
ਕਿਸੇ ਨੇ ਮੁੱਲਾ ਨਸਰੂਦੀਨ ਨੂੰ ਪੁੱਛਿਆ, ''ਜੀਵਨ ਕੀ ਹੈ?''
ਉਹ ਕਹਿਣ ਲੱਗੇ, ''ਸਾਹਾਂ ਦਾ ਆਉਣਾ-ਜਾਣਾ।'' ਅੱਜ ਸਾਡੀ ਚੇਤਨਾ ਨੂੰ ਜਗਾਉਣ ਦੀ ਲੋੜ ਹੈ, ਨਹੀਂ ਤਾਂ ਸਾਡੇ ਤੇ ਮੁੱਲਾ ਦੇ ਜਵਾਬ ਇਕੋ ਜਿਹੇ ਹੋਣਗੇ। ਜਦੋਂ ਅਸੀਂ ਸਿਹਤਮੰਦ ਨਹੀਂ ਹੁੰਦੇ ਤਾਂ ਪੂਰੀ ਜਾਣਕਾਰੀ ਰੱਖਦੇ ਹਾਂ ਸਿਹਤਮੰਦ ਰਹਿਣ ਬਾਰੇ। ਕੀ ਲੋੜ ਹੈ ਜਾਣਨ ਦੀ? ਉਹ ਇਸ ਲਈ ਕਿ ਤੁਸੀਂ ਕਿਤੇ ਨਾ ਕਿਤੇ ਖੁਦ ਹੀ ਸਿਹਤਮੰਦ ਨਹੀਂ ਹੋ, ਨਹੀਂ ਤਾਂ ਸਿਹਤਮੰਦ ਆਦਮੀ ਨੂੰ ਕੀ ਲੋੜ ਹੈ ਜਾਣਕਾਰੀ ਦੀ। ਸਿਹਤਮੰਦ ਆਦਮੀ ਉਹ ਹੈ ਜੋ ਜਾਣਕਾਰੀ ਹੀ ਨਾ ਰੱਖਦਾ ਹੋਵੇ ਸਰੀਰ ਦੇ ਸੰਬੰਧ 'ਚ। ਜਦੋਂ ਤਕ ਸਾਡੇ ਸਿਰ 'ਚ ਦਰਦ ਨਾ ਹੋਵੇ ਤਾਂ ਕੀ ਸਾਨੂੰ ਸਿਰ ਦੀ ਯਾਦ ਆਉਂਦੀ ਹੈ, ਨਹੀਂ। ਸਿਹਤਮੰਦ ਵਿਅਕਤੀ ਉਹ ਹੈ ਜੋ ਸਰੀਰ ਤੋਂ ਪਰ੍ਹੇ ਹੈ, ਜੋ ਭੁੱਲ ਗਿਆ ਹੈ ਸਰੀਰ ਨੂੰ। ਸੰਸਕ੍ਰਿਤ 'ਚ ਇਕ ਸ਼ਬਦ ਹੈ 'ਵੇਦਨਾ'। ਇਸ ਦਾ ਮਤਲਬ ਹੈ ਦੁੱਖ ਪਰ ਇਸ ਦਾ ਦੂਜਾ ਅਰਥ ਹੈ ਵੇਦ-ਨਾ ਅਰਥਾਤ ਵੇਦ ਦਾ ਗਿਆਨ।
ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਗਿਆਨ ਅਤੇ ਦੁੱਖ ਜਿਸ ਨੇ ਦੀਪ ਬਾਲਿਆ ਅੰਦਰ ਦਾ, ਉਹ ਇਨ੍ਹਾਂ ਦੋਵਾਂ ਤੋਂ ਉਪਰ ਹੈ, ਉਹ ਬੁੱਧ ਹੈ, ਉਹ ਪ੍ਰਬੁੱਧ ਹੈ, ਜਾਗਿਆ ਹੋਇਆ ਹੈ। ਪ੍ਰਮਾਤਮਾ ਉਸ ਦੀ ਜ਼ੁਬਾਨ 'ਤੇ ਹੁੰਦਾ ਹੈ, ਰੋਮ-ਰੋਮ ਉਸ ਦੀ ਭਾਸ਼ਾ ਬੋਲਦਾ ਹੈ।
ਗੀਤਾ ਮਨੁੱਖੀ ਕਲਿਆਣ ਲਈ
NEXT STORY