ਵਾਸ਼ਿੰਗਟਨ— ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦਾ ਦੌਰ ਜਾਰੀ ਹੈ। ਸੋਮਾਵਰ ਨੂੰ ਕੱਚੇ ਤੇਲ ਦੀਆਂ ਕੀਮਾਤਾਂ ਵਿਚ ਜ਼ਬਰਦਸਤ ਗਿਰਾਵਟ ਆਈ, ਜਿਸ ਦੇ ਅਸਰ ਵਜੋਂ ਦੁਨੀਆਭਰ ਦੇ ਸ਼ੇਅਰ ਬਜ਼ਾਰਾਂ ਵਿਚ ਕੋਹਰਾਮ ਮਚ ਗਿਆ। ਪੰਜ ਸਾਲਾਂ ਵਿਚ ਪਹਿਲੀ ਵਾਰ ਤੇਲ ਦੀਆਂ ਕੀਮਤਾਂ ਕੌਮਾਂਤਰੀ ਬਜ਼ਾਰਾਂ ਵਿਚ ਡਿੱਗ ਕੇ 50 ਡਾਲਰ ਤੋਂ ਹੇਠਾਂ ਚਲੀ ਗਈ। ਇਸ ਦਾ ਅਸਰ ਸ਼ੇਅਰ ਬਜ਼ਾਰਾਂ 'ਤੇ ਪਿਆ ਅਤੇ ਲੋਕਾਂ ਨੇ ਨਾ ਸਿਰਫ ਊਰਜਾ ਕੰਪਨੀਆਂ ਦੇ ਸ਼ੇਅਰ ਧੜਾਧੜ ਵੇਚੇ ਸਗੋਂ ਹੋਰ ਕੰਪਨੀਆਂ ਦੇ ਵੀ ਸੇਅਰ ਵੇਚ ਦਿੱਤੇ।
ਅਪ੍ਰੈਲ 2009 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਕਟੌਤੀ ਕੀਤੀ ਗਈ ਹੈ। ਵਧੇ ਉਤਪਾਦਨ ਅਤੇ ਕਮਜ਼ੋਰ ਮੰਗ ਤੋਂ ਬਾਅਦ ਦਬਾਅ ਵਿਚ ਕੱਚਾ ਤੇਲ ਆਪਣੇ ਘੱਟ ਤੋਂ ਘੱਟ ਪੱਧਰ 'ਤੇ 50 ਯੂ. ਐੱਸ. ਪ੍ਰਤੀ ਬੈਰਲ ਨਾਲ ਹੇਠਾਂ ਆ ਗਿਆ।
ਸਿੰਗਾਪੁਰ ਦਾ ਕੱਚਾ ਤੇਲ ਸ਼ੁਰੂਆਤੀ ਕਾਰੋਬਾਰ ਵਿਚ 55.36 ਡਾਲਰ ਪ੍ਰਤੀ ਬੈਰਲ ਤੱਕ ਉਤਰ ਗਿਆ, ਜੋ ਮਈ 2009 ਤੋਂ ਬਾਅਦ ਦਾ ਨਵਾਂ ਘੱਟੋ-ਘੱਟ ਪੱਧਰ ਹੈ। ਹਾਲਾਂਕਿ ਇਸ ਤੋਂ ਬਾਅਦ ਮਾਮੂਲੀ ਸੁਧਾਰ ਦੇ ਨਾਲ ਪਿੱਛਲੇ ਪੱਧਰ ਦੀ ਤੁਲਨਾ ਵਿਚ 91 ਸੇਂਟ ਹੇਠਾਂ 55.51 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਅਮਰੀਕੀ ਕੱਚਾ ਤੇਲ ਵੀ 1.09 ਡਾਲਰ ਉਤਰ ਕੇ 51.60 ਡਾਲਰ ਪ੍ਰਤੀ ਬੈਰਲ ਬੋਲਿਆ ਗਿਆ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਚੀਨ ਯੂਰਪ ਅਤੇ ਜਾਪਾਨ ਵਿਚ ਕਮਜ਼ੋਰ ਆਰਥਿਕ ਅੰਕੜਿਆਂ ਨੂੰ ਦੇਖਦੇ ਹੋਏ ਇਸ ਸਾਲ ਕੱਚੇ ਤੇਲ ਦੀ ਮੰਗ ਵਿਚ ਸੁਧਾਰ ਦੀ ਉਮੀਦ ਨਹੀਂ ਹੈ।
ਇਸ ਗਿਰਾਵਟ ਦਾ ਅਸਰ ਭਾਰਤ ਸ਼ੇਅਰ ਬਜ਼ਾਰਾਂ 'ਤੇ ਵੀ ਪਿਆ ਹੈ ਅਤੇ ਸੈਂਸੈਕਸ ਵਿਚ 600 ਅੰਕਾਂ ਤੱਕ ਦੀ ਗਿਰਾਵਟ ਆ ਗਈ, ਜਦੋਂ ਕਿ ਐੱਨ. ਐੱਸ. ਈ. ਡਿੱਗ ਕੇ 8200 ਤੋਂ ਵੀ ਹੇਠਾਂ ਜਾ ਪਹੁੰਚਿਆ। ਤੇਲ ਕੰਪਨੀਆਂ ਓ. ਐੱਨ. ਜੀ. ਸੀ., ਰਿਲਾਇੰਸ, ਗੇਲ, ਕੇਰਨ ਇੰਡੀਆ ਦੇ ਸ਼ੇਅਰ ਬੁਰੀ ਤਰ੍ਹਾਂ ਡਿਗੇ। ਸਵੇਰੇ 10.23 ਵਜੇ ਬੀ. ਐੱਸ. ਈ. ਸੈਂਸੈਕਸ 537.45 ਡਿੱਗ ਕੇ 27,304.55 'ਤੇ ਜਾ ਪਹੁੰਚਿਆ। ਉੱਧਰ 50 ਸ਼ੇਅਰਾਂ ਵਾਲੇ ਨਿਫਟੀ ਵਿਚ 157.40 ਅੰਕਾਂ ਦੀ ਗਿਰਾਵਚ ਆਈ ਅਤੇ ਉਹ 8,221 'ਤੇ ਜਾ ਪਹੁੰਚਿਆ।
ਅਮਰੀਕਾ ਦੀ ਡਬਲ ਗੇਮ, ਜਾਨ ਕੇਰੀ ਨੇ ਪਾਕਿ ਨੂੰ ਦਿੱਤਾ ਅੱਤਵਾਦ ਨਾਲ ਲੜਨ ਦਾ ਸਰਟੀਫਿਕੇਟ
NEXT STORY