ਸਵੇਰੇ ਨਾਸ਼ਤਾ ਕਰਨ ਲਈ ਜਦੋਂ ਸਮਾਂ ਨਹੀਂ ਹੁੰਦਾ ਤਾਂ ਕਈ ਲੋਕ ਬ੍ਰੈੱਡ ਸੈਂਡਵਿਚ ਖਾਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਕਾਫੀ ਰੁੱਝੇ ਹੋਏ ਰਹਿੰਦੇ ਤਾਂ ਤੁਹਾਡੇ ਲਈ ਚੀਜ਼ ਓਨੀਅਨ ਐਂਡ ਚਿੱਲੀ ਟੋਸਟ ਬਣਾਉਣਾ ਫਾਇਦੇਮੰਦ ਰਹੇਗਾ। ਇਹ ਬਿਹਤਰੀਨ ਨਾਸ਼ਤਾ ਹੈ ਜਿਸ ਨੂੰ ਖਾਣ ਨਾਲ ਪੇਟ ਭਰ ਜਾਂਦਾ ਹੈ।
ਬਣਾਉਣ ਲਈ ਸਮੱਗਰੀ:-
ਪ੍ਰੋਸੇਸਡ ਚੀਜ਼-3/4
ਪਿਆਜ਼-1/2
ਚਿੱਲੀ- ਸੋਸ 1 ਚਮਚ
ਬ੍ਰੈੱਡ- 4
ਨਮਕ ਸੁਆਦ ਅਨੁਸਾਰ
ਮੱਖਣ
ਬਣਾਉਣ ਦੀ ਵਿਧੀ :-
ਸਭ ਤੋਂ ਪਹਿਲਾਂ ਇਕ ਕਟੋਰੇ 'ਚ ਮੱਖਣ ਅਤੇ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋਂ। ਫਿਰ ਉਸ 'ਚ ਪਿਆਜ਼, ਚਿੱਲੀ ਸੋਸ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਟੋਪਿੰਗ ਨੂੰ ਹਿੱਸਿਆ 'ਚ ਵੰਡ ਲਓ। ਟੋਸਟ ਕੀਤੇ ਹੋਏ ਬ੍ਰੈੱਡ ਸਲਾਈਸ ਨੂੰ ਸਾਫ , ਸੁੱਕੀ ਥਾਂ 'ਤੇ ਰੱਖ ਕੇ ਟੋਪਿੰਗ ਦੇ 1 ਹਿੱਸੇ ਨੂੰ ਹਰੇਕ ਸਲਾਈਸ 'ਤੇ ਰਖੋਂ। ਬੇਕਿੰਗ ਟਰੇ 'ਤੇ ਮੱਖਣ ਲਗਾਓ, ਟੋਸਟ ਨੂੰ ਬੇਕਿੰਗ ਟਰੇ 'ਤੇ ਰੱਖ ਕੇ ਪਹਿਲਾਂ ਤੋਂ ਗਰਮ ਓਵਨ 'ਚ 200 ਡਿਗਰੀ ਸੈਲਸੀਅਸ(400 ਡਿਗਰੀ ਸੈਲ.ਸੀ) ਦੇ ਤਾਪਮਾਨ 'ਤੇ 4 ਤੋਂ 7 ਮਿੰਟ ਤੱਕ ਬੇਕ ਕਰ ਲਓ। ਹੁਣ ਇਸ ਨੂੰ ਮਨ ਚਾਹੇ ਆਕਾਰ 'ਚ ਕੱਟ ਕੇ ਖਾਓ।
ਜ਼ਿਆਦਾ ਝੂਠ ਬੋਲਦੇ ਹੋ ਤਾਂ ਇਸ ਤਰ੍ਹਾਂ ਫੜੇ ਜਾਣਗੇ
NEXT STORY