ਹੋ ਸਕਦਾ ਹੈ ਕਿ ਇਕ ਦੂਜੇ ਨਾਲ ਬਹੁਤ ਪਿਆਹ ਕਰਦੇ ਹੋਵੋ ਪਰ ਉਦੋਂ ਤੁਸੀਂ ਕੀ ਕਰੋਗੇ ਜਦੋਂ ਤੁਹਾਡੈ ਬੁਆਏਫ੍ਰੈਂਡ ਦਿਨ ਰਾਤ ਸ਼ਰਾਬ ਦੀ ਆਦਤ 'ਚ ਡੁੱਬਿਆ ਰਹਿੰਦਾ ਹੋਵੇ? ਇਹ ਹਰ ਕੋਈ ਜਾਣਦਾ ਹੈ ਕਿ ਤੁਸੀਂ ਉਸ ਦੀ ਇਸ ਗੰਦੀ ਆਦਤ ਨੂੰ ਹੋਰ ਜ਼ਿਆਦਾ ਬੜ੍ਹਾਵਾ ਨਹੀਂ ਦੇਵੇਗੋ। ਤੁਹਾਨੂੰ ਆਪਣੇ ਬੁਆਏਫ੍ਰੈਂਡ ਨੂੰ ਛੱਡਣ ਦਾ ਪੂਰਾ ਹੱਕ ਹੈ ਪਰ ਜੇਕਰ ਤੁਸੀਂ ਉਸ ਨਾਲ ਸੱਚਾ ਪਿਆਰ ਕਰਦੇ ਹੋ ਜਾਂ ਉਸ ਨੂੰ ਇੰਝ ਹੌਲੀ-ਹੌਲੀ ਮਰਦੇ ਹੋਏ ਨਹੀਂ ਛੱਡ ਸਕਦੇ।
1. ਦੋਸ਼, ਸ਼ਿਕਾਇਤ ਅਤੇ ਧਮਕੀ ਨਾਲ ਕੰਮ ਨਹੀਂ ਚੱਲੇਗਾ:- ਆਪਣੇ ਬੁਆਏਫ੍ਰੈਂਡ ਨਾਲ ਬੇਕਾਰ ਦੀ ਬਹਿਸ ਕਰਨ ਤੋਂ ਬਚੋ ਕਿਉਂਕਿ ਇਸ ਨਾਲ ਨਾ ਹੀ ਤੁਹਾਡੀ ਗੱਲ ਸੁਣੇਗਾ ਅਤੇ ਨਾ ਹੀ ਆਪਣੀ ਬੁਰੀ ਆਦਤ ਨੂੰ ਛੱਡਗੇ। ਉਲਟਾ ਤੁਹਾਡੇ ਦੋਵਾਂ ਦੇ ਰਿਸ਼ਤੇ 'ਚ ਦਰਾਰ ਪੈ ਜਾਵੇਗੀ।
2. ਉਸ ਨੂੰ ਅਪਣਾ ਲਓ:- ਇਸ ਦੁਨੀਆਂ 'ਚ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ ਹੈ ਅਤੇ ਇਹ ਬਿਲਕੁੱਲ ਫੈਕਟ ਹੈ। ਇਸ ਲਈ ਤੁਹਾਡਾ ਵੀ ਬੁਆਏਫ੍ਰੈਂਡ ਪਰਫੈਕਟ ਨਹੀਂ ਹੋ ਸਕਦਾ ਪਰ ਜੇਕਰ ਤੁਸੀਂ ਉਸ ਨੂੰ ਸੱਚਾ ਪਿਆਰ ਕਰਦੇ ਹੋ ਤਾਂ ਉਸ ਦੇ ਅੱਗੇ ਪਿਆਰ ਦਾ ਹੱਥ ਵਧਾਓ ਅਤੇ ਫਿਰ ਦੇਖੋ ਉਹ ਤੁਹਾਡੇ ਲਈ ਕਿਸ ਤਰ੍ਹਾਂ ਖੁਦ ਨੂੰ ਬਦਲ ਲੈਂਦਾ ਹੈ।
3. ਨਸ਼ਾ ਮੁਕਤ ਕੇਂਦਰ ਦਾ ਸਹਾਰਾ ਲਓ:- ਜੇਕਰ ਤੁਹਾਡਾ ਬੁਆਏਫ੍ਰੈਂਡ ਤੁਹਾਡੇ ਪਿਆਰ ਲਈ ਆਪਣੀ ਨਸ਼ੇ ਦੀ ਆਦਤ ਨੂੰ ਛੱਡਣਾ ਚਾਹੁੰਦਾ ਹੈ ਤਾਂ ਉਸ ਨੂੰ ਤੁਸੀਂ ਨਸ਼ਾ ਮੁਕਤ ਕੇਂਦਰ ਲੈ ਜਾਓ।
4. ਜੇਕਰ ਤੁਸੀਂ ਆਪਣੀਆਂ ਖੁਸ਼ੀਆਂ ਆਪਣੇ ਰਿਸ਼ਤੇ ਦੇ ਕਾਰਨ ਖੋਹ ਰਹੀ ਹੋ ਤਾਂ:- ਜੇਕਰ ਤੁਹਾਡਾ ਬੁਆਏਫ੍ਰੈਂਡ ਆਪਣੀ ਆਦਤ 'ਚ ਪੂਰੀ ਤਰ੍ਹਾਂ ਨਾਲ ਡੁੱਬਿਆ ਹੋਇਆ ਹੈ ਤਾਂ ਉਸ ਨੂੰ ਛੁਡਾਉਣ ਲਈ ਤਿਆਰ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਉਸ ਨੂੰ ਇਕ ਬਦਲ ਦੇ ਸਕਦੇ ਹੋ ਜਾਂ ਤਾਂ ਉਹ ਤੁਹਾਨੂੰ ਚੁਣੇ ਜਾਂ ਫਿਰ ਬੋਤਲ ਨੂੰ, ਫਿਰ ਜੇਕਰ ਉਹ ਆਪਣੀ ਆਦਤ ਨੂੰ ਚੁਣਦਾ ਹੈ ਤਾਂ ਉਸ 'ਚ ਤੁਸੀਂ ਕੁਝ ਨਹੀਂ ਕਰ ਸਕਦੀ।
ਕਿਹੜੀ ਬ੍ਰੈੱਡ ਹੈ ਸਭ ਤੋਂ ਜ਼ਿਆਦਾ ਸਿਹਤਮੰਦ
NEXT STORY