ਬਾਜ਼ਾਰੀ ਬ੍ਰੈੱਡਾਂ 'ਚ ਇੰਨੇ ਬਦਲ ਮੌਜ਼ੂਦ ਹੁੰਦੇ ਹਨ ਕਿ ਇਨ੍ਹਾਂ 'ਚ ਸਹੀ ਪੋਸ਼ਣ ਤੱਤਾਂ ਨਾਲ ਭਰੇ ਬ੍ਰੈੱਡ ਦੀ ਚੋਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਬ੍ਰੈੱਡ ਸਿਰਫ ਸਾਡੀ ਭੁੱਖ ਨਹੀਂ ਮਿਟਾਉਂਦੀ ਸਗੋਂ ਇਸ ਨਾਲ ਬਣੇ ਹੋਰ ਪਕਵਾਨ ਵੀ ਬਹੁਤ ਸੁਆਦ ਹੁੰਦੇ ਹਨ। ਹਮੇਸ਼ਾ ਅਸੀਂ ਬ੍ਰੈੱਡ ਖਰੀਰਦੇ ਸਮੇਂ ਕਣਕ ਨਾਲ ਬਣੇ ਬ੍ਰੈੱਡ ਦੀ ਚੋਣ ਪਹਿਲਾਂ ਕਰਦੇ ਹਾਂ ਇਸ ਦੇ ਕਾਰਨ ਇਸ 'ਚ ਮੌਜੂਦ ਹੋਰ ਬਦਲਾਵਾਂ ਦੇ ਬਾਰੇ 'ਚ ਸਾਡੀ ਘੱਟ ਜਾਣਕਾਰੀ ਜਾਂ ਅਸੀਂ ਇਸ ਨੂੰ ਸਿਹਤਮੰਦ ਮੰਨਦੇ ਹਾਂ।
1. ਮਲਟੀਗ੍ਰੇਨ ਬ੍ਰੈੱਡ ਨੂੰ ਰਾਈ, ਜੌ ਅਤੇ ਕੂਟੂ ਦੇ ਆਟੇ ਨਾਲ ਬਣਾਇਆ ਜਾਂਦਾ ਹੈ। ਇਸ ਲਈ ਇਹ ਆਪਣੇ ਡਾਈਟ 'ਚ ਸਾਬਤ ਅਨਾਜ਼ ਨੂੰ ਸ਼ਾਮਲ ਕਰਨ ਦਾ ਇਕ ਚੰਗਾ ਤਰੀਕਾ ਸਾਬਤ ਹੋ ਸਕਦਾ ਹੈ। ਪੋਸ਼ਣ ਨਾਲ ਭਰਿਆ ਇਹ ਬ੍ਰੈੱਡ ਦਿਲ ਦੇ ਰੋਗ ਅਤੇ ਸ਼ੂਗਰ ਦੇ ਖਤਰੇ ਨੂੰ ਘੱਟ ਕਰਦਾ ਹੈ ਅਤੇ ਪਾਚਨ ਸਮੱਸਿਆਵਾਂ ਤੋਂ ਵੀ ਛੁੱਟਕਾਰਾ ਦਿਵਾਉਂਦਾ ਹੈ। ਇਸ ਤੋਂ ਇਲਾਵਾ ਕਣਕ ਅਤੇ ਬ੍ਰੈੱਡ 'ਚ ਸਿਰਫ ਜਾਂ ਦੋ ਸਾਬਤ ਅਨਾਜ਼ ਦੀ ਵਰਤੋਂ ਕੀਤੀ ਜਾਂਦੀ ਹੈ।
2. ਫਾਈਬਰ- ਕਣਕ ਅਤੇ ਜਈ ਨਾਲ ਬਣਨ ਵਾਲੇ ਇਨ੍ਹਾਂ ਦੋਵਾਂ ਪ੍ਰਕਾਰ ਦੇ ਬ੍ਰੈੱਡਾਂ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਮਲਟੀਗ੍ਰੇਨ ਬ੍ਰੈੱਡ ਦਾ ਇਕ ਟੁੱਕੜਾ ਤੁਹਾਡੇ ਸਰੀਰ ਨੂੰ 4 ਗ੍ਰਾਮ ਫਾਈਬਰ ਪ੍ਰਦਾਨ ਕਰਦਾ ਹੈ। ਫਾਈਬਰ ਤੁਹਾਡੇ ਸਰੀਰ ਨੂੰ ਤਾਕਤ ਪ੍ਰਦਾਨ ਕਰਦਾ ਹੈ ਅਤੇ ਤੁਹਾਡੇ ਭਾਰ ਨੂੰ ਵੱਧਣ ਨਹੀਂ ਦਿੰਦਾ।
3. ਗਲਾਈਸੇਮਿਕ ਸੂਚਕਾਂਕ:- ਸਾਬਤ ਅਨਾਜ਼ ਨਾਲ ਬਣਨ ਵਾਲੇ ਇਹ ਮਲਟੀਗ੍ਰੇਨ ਬ੍ਰੈੱਡ ਗਲਾਈਸੇਮਿਕ ਸੂਚਕਾਂਕ 'ਚ ਇਕ ਲਾਭਦਾਇਦ ਸਥਾਨ ਹਾਸਲ ਕਰਦਾ ਹੈ। ਮਲਟੀਗ੍ਰੇਨ ਦਾ ਵਰਤੋਂ ਕਰਨ ਵਾਲਿਆਂ ਨੂੰ ਸ਼ੂਗਰ, ਸਟਰੋਕ ਅਤੇ ਕੈਂਸਰ ਦੇ ਹੋਣ ਦਾ ਖਤਰਾ ਘੱਟ ਰਹਿੰਦਾ ਹੈ।
4. ਕੈਲੋਰੀ:- ਬ੍ਰੈੱਡ 'ਚ ਕੈਲੋਰੀ ਦੀ ਮਾਤਰਾ ਉਸ 'ਚ ਮੌਜੂਦ ਕਾਈਬਰੋਹਾਈਡਰੇਟਸ ਨਾਲ ਜਾਂਚੀ ਜਾਂਦੀ ਹੈ। ਇਸ ਲਿਹਾਜ਼ ਨਾਲ ਦੋਵਾਂ ਹੀ ਬ੍ਰੈੱਡਾਂ ਦੀ ਕੈਲੋਰੀ ਦੀ ਮਾਤਰਾ ਖਾਸ ਅੰਤਰ ਨਹੀਂ ਹੁੰਦਾ ਹੈ। ਹਾਲਾਂਕਿ ਮੈਦੇ ਨਾਲ ਬਣਨ ਵਾਲੇ ਬ੍ਰੈੱਡ 'ਚ ਕੋਲੇਸਟਰੋਲ ਨਾ ਕੇ ਬਰਾਬਰ ਹੁੰਦਾ ਹੈ ਪਰ ਉਸ 'ਚ ਮੌਜੂਦ ਫਾਈਬਰ ਅਤੇ ਕਾਰਬੋਹਾਈਡਰੇਟਸ ਉਸ ਦੀ ਕੈਲੋਰੀ ਦੀ ਮਾਤਰਾ ਨੂੰ ਵਧਾਉਂਦਾ ਹੈ।
5. ਬ੍ਰੈੱਡ ਖਰੀਰਦੇ ਸਮੇਂ ਪੈਕੇਟ ਦੇ 'ਤੇ ਮੌਜ਼ੂਦ ਸਮੱਗਰੀ ਦੇ ਲੇਬਲ ਨੂੰ ਚੰਗੀ ਤਰ੍ਹਾਂ ਪੜ ਲਓ। ਉਹੀਂ ਬ੍ਰੈੱਡ ਖਰੀਦੋ ਜਿਸ ਦੀ ਸਮੱਗਰੀ ਸਾਬਤ ਅਨਾਜ਼ ਦੀ ਮੌਜ਼ੂਦਗੀ ਦਰਜ ਹੋਵੇ।
ਬਾਜ਼ਾਰ 'ਚ ਮੌਜੂਦ ਕੁਝ ਬ੍ਰੈੱਡਾਂ 'ਚ 1 ਗ੍ਰਾਮ ਚੋਂ ਵੀ ਘੱਟ ਫਾਈਬਰ ਹੁੰਦਾ ਹੈ ਜਦੋਂ ਕਿ ਬ੍ਰੈੱਡ 'ਚ 3 ਗ੍ਰਾਮ ਫਾਈਬਰ ਹੋਣਾ ਚਾਹੀਦੈ। ਬ੍ਰੈੱਡ 'ਚ ਹਮੇਸ਼ਾ ਹੋਰ ਸਮੱਗਰੀ ਦੀ ਮਾਤਰਾ ਘੱਟ ਹੋਣੀ ਚਾਹੀਦੀ ਤਾਂ ਜੋ ਉਹ ਆਪਣੇ ਸਰੀਰ ਨੂੰ ਸਾਰੇ ਪੋਸ਼ਣ ਤੱਤਾਂ ਨੂੰ ਪ੍ਰਦਾਨ ਕਰ ਸਕੇ।
ਸਰਦੀਆਂ 'ਚ ਕਿੱਲਾਂ ਨੂੰ ਰੋਕਣ ਦੇ ਉਪਾਅ
NEXT STORY