ਮਥੁਰਾ- ਸਾਡੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਸਾਡੇ ਜਵਾਨ ਫੌਜੀ ਹਰ ਸਮੇਂ ਤਾਇਨਾਤ ਰਹਿੰਦੇ ਹਨ। ਸਰਹੱਦ 'ਤੇ ਉਹ ਹਰ ਮੁਸੀਬਤ ਨੂੰ ਝਲਦੇ ਹਨ ਅਤੇ ਅੱਤਵਾਦੀਆਂ ਨਾਲ ਲੜਦ-ਲੜਦੇ ਸ਼ਹੀਦ ਹੋ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਸ਼ਹੀਦਾਂ ਨੂੰ ਅਣਦੇਖਾ ਕਰ ਦਿੱਤਾ ਜਾਂਦਾ ਹੈ, ਜੋ ਕਿ ਆਪਣਾ ਸਭ ਕੁਝ ਦੇਸ਼ ਲਈ ਵਾਰ ਦਿੱਤੇ ਹਨ। ਜਿਸ ਕਾਰਨ ਸ਼ਹੀਦ ਪਰਿਵਾਰਾਂ 'ਚ ਰੋਸ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਦੋ ਸਾਲ ਪਹਿਲਾਂ ਪਾਕਿਸਤਾਨ ਸਰਹੱਦ 'ਤੇ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਣ ਵਾਲੇ ਲਾਂਸ ਨਾਇਕ ਹੇਮਰਾਜ ਸਿੰਘ ਦੇ ਪਰਿਵਾਰ ਵਾਲਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬਾ ਸਰਕਾਰਾਂ 'ਤੇ ਉਦਾਸੀਨ ਰਵੱਈਏ ਦਾ ਦੋਸ਼ ਲਾਇਆ ਹੈ। ਸ਼ਹੀਦ ਦੀ ਵਿਧਵਾ ਪਤਨੀ ਧਰਮਵਤੀ ਅਤੇ ਹੇਮਰਾਜ ਦੇ ਛੋਟੇ ਭਰਾ ਜੈਸਿੰਘ ਨੇ ਕਿਹਾ ਕਿ ਵੀਰਵਾਰ ਨੂੰ ਹੇਮਰਾਜ ਦਾ ਤੀਜਾ ਸ਼ਹੀਦੀ ਦਿਵਸ ਹੈ ਪਰ ਦੋ ਸਾਲਾਂ ਵਿਚ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀਆਂ।
ਉਨ੍ਹਾਂ ਨੇ ਕਿਹਾ ਕਿ ਸ਼ਹਾਦਤ ਤੋਂ ਮਗਰੋਂ ਵੱਡੇ-ਵੱਡੇ ਵਾਅਦੇ ਕੀਤੇ ਗਏ। ਸਰਕਾਰੀ ਨਿਯਮ ਹੋਣ ਦੇ ਬਾਵਜੂਦ ਸੂਬਾ ਸਰਕਾਰ ਨਾ ਤਾਂ ਸ਼ਹੀਦ ਦਾ ਸਮਾਰਕ ਬਣਵਾ ਸਕੀ ਅਤੇ ਨਾ ਹੀ ਕਿਸੇ ਵੀ ਪਰਿਵਾਰ ਨੂੰ ਰੋਜ਼ਗਾਰ ਦੇ ਸਕੀ। ਉੱਧਰ ਉੱਪ ਜ਼ਿਲਾ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਹੀਦ ਪਰਿਵਾਰ ਨੂੰ ਖੇਤੀ ਭੂਮੀ ਦਿੱਤੇ ਜਾਣ ਲਈ ਪ੍ਰਸਤਾਵ ਜ਼ਿਲਾ ਪੱਧਰ 'ਤੇ ਵਿਚਾਰ ਅਧੀਨ ਹੈ ਅਤੇ ਜ਼ਿਲਾ ਪ੍ਰਸ਼ਾਸਨ ਦੇ ਪੱਧਰ 'ਤੇ ਜੋ ਕੰਮ ਕੀਤੇ ਜਾ ਸਕਦੇ ਹਨ, ਉਹ ਕਰਵਾ ਰਹੇ ਹਨ। ਜ਼ਿਲਾ ਅਧਿਕਾਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਇਹ ਸਭ ਮਾਮਲੇ ਉਨ੍ਹਾਂ ਤੋਂ ਪਹਿਲਾਂ ਦੇ ਅਧਿਕਾਰੀਆਂ ਦੇ ਸਮੇਂ ਦੇ ਹਨ, ਇਸ ਲਈ ਉਹ ਇਨ੍ਹਾਂ ਸਾਰਿਆਂ ਤੋਂ ਅਣਜਾਨ ਹਨ। ਉਹ ਖੁਦ ਇਸ ਮਾਮਲੇ ਨੂੰ ਦੇਖਣਗੇ ਅਤੇ ਸਰਕਾਰ ਦੇ ਵਾਅਦੇ ਪੂਰੇ ਕਰਵਾਉਣਗੇ।
'ਮੋਦੀ ਨੂੰ ਯੂ. ਪੀ. 'ਚ ਟਾਇਲਟ ਸਾਫ ਕਰਨਾ ਚਾਹੀਦਾ'
NEXT STORY